ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/197

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੬)

ਹਨ, ਕਿਉਂ ਜੋ ਆਦਮੀ ਨੈ ਰੋਗੀ ਤੇ ਢਿਆਂ ਹੋਣਾ ਹੈ ਅਰ ਇੱਕ ਦਿਨ ਮਰਨਾ ਹੈ, ਫੇਰ ਕਿਸੇ ਦਿਨ ਉਹ ਫਕੀਰ ਨੂੰ ਮਿਲਿਆ, ਜਿਸ ਨੇ ਧਨ ਤੇ ਖੁਸ਼ੀ ਸਭ ਤਿਆਗ ਕੇ ਗਿਆਨ ਧਿਆਨ ਦਾ ਲੜ ਫੜਿਆ ਸੀ, ਉਸ ਨੇ ਬੀ ਇਕੁਰ ਹੀ ਕਰਨ ਦੀ ਸਲਾਹ ਕੀਤੀ ਅਤੇ ਮਨਸਾ ਧਾਰੀ ਕਿ ਜੇ ਸੰਭਵ ਹੋਵੇ ਤਾਂ ਮਲੂਮ ਕਰੀਏ ਕਿ ਮਨੁੱਖ ਕਿਕੁਰ ਦੁਨੀਆਂ ਦੇ ਦੁਖਾਂ ਥੋਂ ਛੁਟਕਾਰਾ ਪਾਵੇ, ਇਹ ਸੋਚ ਕੇ ਉਸ ਨੇ ਆਪਣੀ ਵਹੁਟੀ ਤੇ ਬੱਚੇ ਨੂੰ ਜੋ ਉਸੇ ਰਾਤ ਜੰਮਿਆਸੀ ਛਡਿਆ ਤੇ ਘਰੋਂ ਨਿੱਕਲ ਗਿਆ, ਪਹਲੇ ਬ੍ਰਾਹਮਣਾਂ ਵਿੱਚ ਵਿਦਿਆ ਪਾਉਂਦਾ ਰਿਹਾ, ਪਰ ਉਨ੍ਹਾਂ ਥੋਂ ਉਸ ਨੂੰ ਇਹ ਪ੍ਰਾਪਤ ਨਹੀਂ ਹੋਇਆ ਕਿ ਪੁਰਖ ਦੇ ਦੁਖਾਂ ਨੂੰ - ਕਿਕੁਰ ਘਟਾਏ, ਫਿਰ ਉਹ ਜੰਗਲ ਵਿੱਚ ਚਲਿਆ ਗਿਆ, ਉੱਥੇ ਛੀ ਵਰੇ ਤੀਕ ਗਿਆਨ ਧਿਆਨ ਵਿੱਚ ਲੱਗਾ ਰਿਹਾ, ਛੇਕੜ ਉਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਮੁਕਤੀ ਰਸ ਤਾਂ ਲਭ ਪਿਆ, ਫੇਰ ਉਸ ਨੇ ਹਰ ੨ ਤੇ ਪਿੰਡ ੨ ਫਿਰਨਾ ਅਰੰਭ ਕੀਤਾ, ਅਰ ਅੱਸੀਆਂ ਵਰਿਆਂ ਦੀ ਉਮਰ ਤੀਕ ਲੋਕਾਂ ਨੂੰ ਵਿਦਿਆ ਦਿੰਦਾ ਰਿਹਾ, ਉਸ ਦੀ ਸਿੱਖਿਆ ਇਹ ਸੀ, ਕਿ ਜਾਤਾਂ ਦਾ ਭੇਦ ਕੁਝ ਨਹੀਂ, ਆਦਮੀ ਨੂੰ ਇੱਕ ਦੂਜੇ ਪੁਰ ਨਾਲੇ ਜਨੌਰਾਂ ਪੁਰ ਦਯਾ ਰੱਖਣੀ ਚਾਹੀਦੀ ਹੈ, ਸਚ ਬੋਲਨਾ ਚਾਹੀਏ, ਪਵਿਤਾਈਂ