ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/195

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੪)

ਅਰ ਹੁਣ ਜਿੱਥੇ ਸਿੰਧ ਸਤਲੁਜ ਵਿੱਚ ਜਾ ਰਲਦਾ ਹੈ, ਉਸ ਥੋਂ ਰਤਾ ਹੇਠਾਂ ਇਹ ਬੀ ਸਿੰਧ ਵਿੱਚ ਜਾਂ ਰਲਦੀ ਸੀ, ਹੁਣ ਇਹ ਨਿੱਕੀ ਜਿਹੀ ਨਦੀ ਹੈ, ਕਿ ਘੱਘਰ ਨਾਲ ਰਲਕੇ ਰੇਤ ਵਿੱਚ ਹੀ ਗਰਕ ਹੋ ਜਾਂਦੀ ਹੈ, ਇਸ ਨੂੰ ਸੁਰੱਸਤੀ ਕੰਹਦੇ ਹਨ, ਅਰ ਥਨੇਸਰ ਜੋ ਇਸ ਦੇ ਕੰਢੇ ਪੁਰ ਹੈ, ਹਿੰਦੂ ਇਸ ਨੂੰ ਵੱਡਾ ਪਵਿਤ ਸ਼ਹਰ ਮੰਨਦੇ ਹਨ, ਅਰ ਉੱਥੇ ਜਾਤ੍ਰਾ ਕਰਨ ਜਾਂਦੇ ਹਨ॥

ਸੁਰੱਸਤੀ ਥੋਂ ਆੜ ਹਿੰਦੁਸਤਾਨ ਵਲ ਵਧੇ, ਅਰ ਕੋਈ ਛੇ ਸੌ ਵਰੇ ਵਿੱਚ ਇਸ ਦੇਸ ਦਾ ਢੇਰ ਸਾਰਾ ਭਾਗ ਜਿੱਤ ਲੀਤਾ, ਅਰ ਬਹੁਤ ਸਾਰੇ ਰਾਜ ਸਥਾਪਨ ਕਰ ਲੀਤੇ, ਜਿਨ੍ਹਾਂ ਅਸਲੀ ਵਸਣੀਕਾਂ ਨੂੰ ਇਨ੍ਹਾਂ ਨੇ ਜਿੱਤਿਆ ਉਨ੍ਹਾਂ ਨੂੰ ਆਪਣੇ ਗੋਲੇ ਬਣਾ ਲਿਆ, ਅਰ ਉਨ੍ਹਾਂ ਦਾ ਨਾਉਂ ਸੂਦਰ ਤੇ ਆਪਣਾ ਦੂਜਾਤ ਰਖ ਲੀਤਾ, ਹੌਲੀ ੨ ਉਨ੍ਹਾਂ ਦੀ ਬੋਲੀ ਵਦਲ ਗਈ, ਅਜਿਹੀ ਕਿ ਸਭਨਾਂ ਦੀ ਸਮਝ ਵਿੱਚ ਵੇਦ ਆਉਣੇ ਰਹ ਗਏ, ਤੇ ਪੜ੍ਹੇ ਲਿਖੇ ਆਦਮੀ ਉਨ੍ਹਾਂ ਨੂੰ ਸਮਝਾਉਣ ਲੱਗੇ, ਕੁਝ ਚਿਰ ਪਿੱਛੋਂ ਇਨ੍ਹਾਂ ਦੀ ਇੱਕ ਵੱਖਰੀ ਜਾਤ ਬਣ ਗਈ, ਇਕੁਰ ਹੀ ਲੜਨ ਵਾਲਿਆਂ ਦੀ ਬੀ ਇੱਕ ਅਡ ਜਾਤ ਬਣ ਗਈ, ਗੱਲ ਕਾਹਦੀ ਇਕੁਰ ਚਾਰ ਜਾਤਾਂ ਬਣ ਗਈਆਂ, ਪੜ੍ਹੇ ਲਿਖੇ ਆਦਮੀ ਜਾਂ ਬ੍ਰਾਹਮਣ ਇਨ੍ਹਾਂ ਦਾ ਇਹ ਕੰਮ ਸੀ ਕਿ ਲੋਕਾਂ ਨੂੰ ਵਿਦਿਆ ਦੇਣ