ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੩)

ਸਾਨੂੰ ਕਸ਼ਟ ਨਾ ਪਵੇ, ਅਰ ਵੈਰੀਆਂ ਪੁਰ ਬਿਜੈ ਕਰੀਏ, ਮਲੂਮ ਹੁੰਦਾ ਹੈ ਕਿ ਪਹਲੇ ਪਹਲ ਇਸ ਗੱਲ ਦਾ ਇਨ੍ਹਾਂ ਨੂੰ ਮੂਲੋਂ ਹੀ ਖ਼ਿਆਲ ਨਹੀਂ ਸੀ ਕਿ ਆਦਮੀ ਮਰ ਜਾਂਦਾ ਹੈ, ਤਾਂ ਉਸ ਦਾ ਆਤਮਾ ਬਿਨਾਸ ਨਹੀਂ ਹੁੰਦਾ, ਓਹ ਸਰੀਰੋਂ ਤਕੜੇ ਤੇ ਰੰਗੋ ਗੋਰੇ ਸਨ, ਇਸ ਜੀਵਨ ਵਿੱਚ ਮੌਜਾਂ ਲੁੱਟਦੇ ਸਨ, ਅਪਨੀਆਂ ਵਹੁਟੀਆਂ ਦਾ ਮਾਨ ਕਰਦੇ ਸਨ, ਅਰ ਬਾਲਾਂ ਨਾਲ ਵਡਾ ਸਨੇਹ ਰੱਖਦੇ ਸਨ, ਇਨ੍ਹਾਂ ਵਿੱਚ ਵਡਾ ਭੈੜ ਇਹ ਸੀ, ਕਿ ਜੂਏ ਦੇ ਵਡੇ ਪ੍ਰੇਮੀ ਸਨ, ਅਰ ਜੁਵਾਰੀਏ ਦੀ ਵਹੁਟੀ ਤੇ ਬੱਚੇ ਜਿਕਰ ਉਜੜ ਤੇ ਨਾਸ ਹੋ ਜਾਂਦੇ ਹਨ ਰਿਗ ਵੇਦ ਵਿੱਚ ਉਸ ਨੂੰ ਵਡੇ ਜੋਰ ਨਾਲ ਵਰਣਨ ਕੀਤਾ ਗਿਆ ਹੈ॥

ਹੌਲੀ ੨ ਆਰ ਪੰਜਾਬ ਵਿੱਚ ਪਸਰਦੇ ਗਏ, ਅਸਲੀ ਜਾਤਾਂ ਨੂੰ ਜਾਂ ਤਾਂ ਉਨ੍ਹਾਂ ਨੇ ਤਾਬੇ ਕਰ ਲੀਤਾ, ਜਾਂ ਜੰਗਲਾਂ ਤੇ ਪਹਾੜਾਂ ਵਿੱਚ ਭਜਾ ਦਿੱਤਾ, ਏਹ ਲੋਕ ਕਾਲੇ ਸਨ ਅਰ ਆਰਯਾਂ ਵਾਝੁ ਬੁਧਿਮਾਨ ਨਾ ਸਨ, ਸੱਪਾਂ ਦੀ ਪੂਜਾ ਕਰਦੇ ਸਨ, ਜਿਸ ਸਮੇਂ ਰਿਗ ਵੇਦ ਦਾ ਭਜਨ ਲਿਖਿਆ ਗਿਆ ਸੀ, ਆਰਯਾਂ ਨੇ ਸਿੰਧ ਨਦੀ ਥਾਂ ਲੈਕੇ ਸੁਰਤੀ ਤੀਕ ਹਿਮਾਲਯ ਦੇ ਦੱਖਣ ਦਾ ਸਾਰਾ ਦੇਸ ਜਿੱਤ ਲੀਤਾ ਸੀ; ਇਸ ਸਮੇਂ ਸੁਰਸਤੀ ਇੱਕ ਵਡੀ ਨਦੀ ਸੀ, ਜਮਨਾ ਦੇ ਪੱਛਮ ਹਿਮਾਲਾ ਵਿੱਚੋਂ ਨਿੱਕਲਦੀ ਸੀ,