ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੨)

ਹੁੰਦਾ ਹੈ, ਇਸ ਸਮੇ ਓਹ ਆਰਯ ਸਦਾਉਂਦੇ ਸਨ, ਉਨ੍ਹਾਂ ਦੀ ਵਡੀ ਦੌਲਤ ਉਨ੍ਹਾਂ ਦੇ ਅਯੜ ਤੇ ਵੱਗ ਸਨ, ਪਰ ਓਹ ਖੇਤੀ ਬੀ ਬਹੁਤ ਕਰਦੇ ਸਨ, ਵਾਹੀ ਕਰਨ ਵਾਲਿਆਂ ਥੋਂ ਬਾਝ ਇਨ੍ਹਾਂ ਵਿੱਚ ਪੁਜਾਰੀ ਸਿਪਾਹੀ ਤੇ ਵਣਜਾਰੇ ਬੀ ਹੁੰਦੇ ਸਨ, ਪਰ ਜਾਤਾਂ ਦਾ ਫਰਕ ਨ ਸਾ, ਅਰ ਲੋਕ ਮਾਂਸ ਬੀ ਖਾ ਲੈਂਦੇ ਸਨ, ਓਹ ਗੱਡੀਆਂ ਨੂੰ ਵਰਤਣਾ ਜਾਣਦੇ ਸਨ, ਅਰ ਖੇਤੀ ਦੇ ਕੰਮਾਂ ਵਿੱਚ ਉਨ੍ਹਾਂ ਨੂੰ ਵਰਤਦੇ ਸਨ, ਲੜਾਈਆਂ ਵਿੱਚ ਥਾਂ ਪੁਰ ਚੜ੍ਹਕੇ ਲੜਦੇ ਸਨ, ਬੇੜੀਆਂ ਵੀ ਬਣਾਉਂਦੇ ਸਨ, ਉਨ੍ਹਾਂ ਨੂੰ ਨਦੀਆਂ ਵਿੱਚ ਚਲਾਉਂਦੇ ਸਨ, ਤੇ ਵਪਾਰ ਕਰਦੇ ਸਨ, ਓਹ ਨਗਰ ਬਣਾ ੨ ਕੇ ਵਸਦੇ ਸਨ, ਸੂਰਜ ਚੰਦ ਅਗਨੀ, ਪ੍ਰਭਾਤ, ਦਿਨ ਤੇ ਰਾਤ, ਧਰਤੀ, ਅਕਾਸ, ਪੌਣ ਮੀਹ ਦੇ ਦੇਉਤਾ ਇੰਦਰ, ਅਰ ਹੋਰ ਕੁਦਰਤੀ ਪ੍ਰਕਾਸ਼ਤ ਵਸਤਾਂ ਦੀ ਪੂਜਾ ਕਰਦੇ ਸਨ, ਦੁਖ ਵੇਲੇ ਓਹ ਉਨ੍ਹਾਂ ਦੇਉਤਿਆਂ ਅੱਗੇ ਬੇਨਤੀ ਕਰਦੇ ਸਨ, ਅਰ ਉਨ੍ਹਾਂ ਨੂੰ ਫੁੱਲ, ਘਿਉ, ਚੌਲ ਤੇ ਸੋਮ ਰਸ ਚੜ੍ਹਾਉਂਦੇ ਸਨ, ਬਾਜੇ ਵੇਲੇ ਜਨੌਰਾਂ ਨੂੰ ਬਲੀ ਦਾਨ ਵੀ ਕਰਦੇ ਸਨ, ਇਨ੍ਹਾਂ ਨਾਲ ਓਹ ਪਾਪਾਂ ਤੋਂ ਬਚਨ ਲਈ ਪ੍ਰਾਰਥਨਾ ਕਰਦੇ ਸਨ, ਅਰ, ਇਸ ਪ੍ਰਕਾਰ ਦੀਆਂ ਬੇਨਤੀਆਂ ਬੀ ਕਰਦੇ ਸਨ ਕਿ ਡੰਗਰ ਵਧੁਨ, ਉਲਾਦ ਬਹੁਤ ਹੋਵੇ, ਉਮਰਾਂ ਵਡੀਆਂ ਹੋਣ,