ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੭)

ਦਾ ਕੋਈ ਥਾਨ੍ਹਣੂ ਨਾ ਬੱਧਾ ਹੋਏ ਕਿ ਜੋ ਪੌਣ ਸਾਹ ਦਾ ਕੰਮ ਦੇ ਚੁੱਕੀ ਹੈ, ਨਿੱਕਲ ਜਾਵੇ, ਅਰ ਸਜਰੀ ਪੌਣ ਉਸ ਦੀ ਥਾਂ ਆਂ ਜਾਵੇ, ਤਾਂ ਦੇਹ ਸੁਸਤ ਹੋ ਜਾਂਦੀ ਅਰ ਵਡਾ ਔਖ ਮਲੂਮ ਹੁੰਦਾ ਹੈ, ਸਭ ਜਾਣਦੇ ਹਨ ਕਿ ਪੋਣ ਹੋਰ ਤਰ੍ਹਾਂ ਬੀ ਮਲੀਨ ਹੋ ਜਾਂਦੀ ਹੈ, ਇਸ ਲਈ ਲੋੜੀਦਾ ਹੈ ਕਿ ਅਸੀ ਆਪਣੇ ਘਰਾਂ ਦੇ ਲਾਗੇ ਦਿਆਂ ਸਥਾਨਾਂ ਨੂੰ ਚੰਗੀ ਤਰ੍ਹਾਂ ਸਾਫ ਤੇ ਸੁਥਰਿਆਂ ਰੱਖੀਏ, ਅਜਿਹਾ ਨਾ ਕਰਾਂਗੇ ਤਾਂ ਉੱਥੋਂ ਦੀ ਮਲੀਨ ਪੌਣ ਭਾਂਤ ੨ ਦੇ ਰੋਗ ਉਤਪੱਤ ਕਰੇਗੀ, ਅਰ ਇਸ ਨਾਲ ਕਈਆਂ ਜਾਨਾਂ ਦਾ ਜਾਨ ਹੋਊ॥

ਸਾਹ ਲੈਣ ਲਈ ਪੌਣ ਨਾ ਹੋਵੇ ਤਾਂ ਸਾਰੇ ਰਿੱਛ ਬੂਟੇ ਕੁਮਲਾ ਕੇ ਸੁਕ ਜਾਣ, ਤੁਸੀ ਕਹੋਗੇ ਕਿ ਬੂਟਿਆਂ ਦਾ ਤਾਂ ਨਾ ਨੱਕ ਹੈ, ਨਾ ਮੁੰਹ, ਉਹ ਕਿਕੁਰ ਸਾਹ ਲੈਂਦੇ ਹਨ? ਇਹ ਸਚ ਹੈ, ਪਰ ਉਨ੍ਹਾਂ ਵਿੱਚ ਨਿੱਕੇ ੨ ਛੇਕ ਹਨ, ਬੁਧਮਾਨਾਂ ਨੇ ਇੱਕ ਅਜਿਹਾ ਯੰ ਬਣਾਇਆ ਹੈ ਕਿ ਉਸ ਵਿੱਚ ਛੋਟੀ ਥੋਂ ਛੋਟੀ ਵਸਤ ਬਹੁਤ ਵਡੀ ਦਿੱਸਦੀ ਹੈ ਉਸ ਨਾਲਏਹ ਛੇਕ ਮਲੂਮ ਹੋਏ ਹਨ, · ਅਸੀ ਨੱਕ ਨਾਲ ਸਾਹ ਲੈਂਦੇ ਹਾਂ, ਬੁੱਛ ਇਨ੍ਹਾਂ ਛੇਕਾਂ ਨਾਲ, ਪਰ ਇੰਨਾਂ ਫਰਕ ਹੈ ਕਿ ਸਾਨੂੰ ਸੱਜਰੀ ਪੌਣ ਚਾਹੀਦੀ ਹੈ, ਅਰ ਜੋ ਪੌਣ ਸਾਡੇ ਕੰਮ ਆ ਚੁੱਕੀ ਹੈ, ਉਨ੍ਹਾਂ ਦੇ ਕੰਮ ਆ ਸੱਕਦੀ ਹੈ॥