ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੫)

ਹੈ, ਇਸ ਲਈ ਜੇ ਤੁਲਾ ਵਿਚ ਖੜੋਈਏ, ਅਰ ਕਦਮ ਪੁੱਟਕੇ ਅੱਗੇ ਚੱਲੀਏ, ਤਾਂ ਪਾਣੀ ਦੇ ਰੁਕਾਉ ਕਰਕੇ ਹੌਲੀ ੨ ਤੁਰਨਾ ਪਏਗਾ, ਪਰ ਧਰਤੀ ਪੁਰ ਪੌਣ ਹੈ, ਅਸੀ ਭਲੀ ਭਾਂਤ ਤੁਰਦੇ ਫਿਰਦੇ ਹਾਂ, ਕੋਈ ਵਸਤ ਰੋਕਦੀ ਹੋਈ ਨਹੀਂ ਜਾਪਦੀ, ਅਸੀਂ ਕਹ ਚੁੱਕੇ ਹਾਂ ਕਿ ਪੌਣ ਪਾਣੀ ਨਾਲੋਂ ਹੌਲੀ ਹੈ, ਪਰ ਤਦਬੀ ਕੁਝ ਨਾ ਕੁਝ ਤੋਲ ਰਖਦੀ ਹੈ, ਅਰਥਾਤ ਹੇਠ ਨੂੰ ਚਾਹ ਰਖਦੀ ਹੈ, ਇਕ ਸ਼ੀਸ਼ੀ ਦਾ ਬਿਆਮ ਲਓ, ਅੰਗ੍ਰੇਜ਼ਾਂ ਨੇ ਇਕ ਅਜਿਹੀ ਕਲਾ ਬਣਾਈ ਹੈ, ਕਿ ਉਸ ਨਾਲ ਬਿਆਮ ਵਿਚੋਂ ਪੌਣ ਕਢ ਲੈਂਦੇ ਹਨ, ਤੁਸੀ ਪਹਲੇ ਇਸ ਸ਼ੀਸ਼ੀ ਨੂੰ ਤੋਲੋ, ਫੇਰ ਉਸ ਕਲਾਂ ਨਾਲ ਇਸਦੀ ਪੌਣ ਕਢੋ, ਫੇਰ ਤੋਲੋ ਤਾਂ ਮਲੂਮ ਹੋ ਜਾਉ ਕਿ ਪਹਲੇ ਨਾਲੋਂ ਕੁਝ ਹੌਲਾ ਹੈ, ਇਸਦਾ ਕਾਰਣ ਇਹ ਕਿ ਜੋ ਪੌਣ ਨਿਕਲ ਗਈ ਉਸਦਾ ਤੋਲ ਘਟ ਗਿਆ।

ਪਿਛਲੀ ਸੰਥਾ ਥੋਂ ਤੁਹਾਨੂੰ ਮਲੂਮ ਹੋ ਗਿਆ ਹੋਊ ਕਿ ਪਾਣੀ ਭਾਫ ਜਾਂ ਹਵਾੜ ਬਣਕੇ ਉਡ ਜਾਂਦਾ ਹੈ, ਇਸਦਾ ਕਾਰਣ ਇਹ ਹੈ ਕਿ ਹਵਾੜ ਪੌਣ ਥੋਂ ਹੌਲੀ ਹੈ, ਪੌਣ ਨਾ ਹੁੰਦੀ ਤਾਂ ਓਹ ਨਾ ਉਠਦੀ, ਇੱਕ ਅੰਗੀਠੀ ਵਿੱਚ ਅੱਗ ਥਾਲੋ ਥੋੜੇ ਚਿਰ ਵਿੱਚ ਧੁੰਆਂ ਉਠੇਗਾ, ਕਿਉਂ? ਇਸ ਲਈ, ਕਿ ਇਥੋਂ ਦੀ ਪੌਣ ਤੱਤੀ ਹੋਕੇ ਆਲੇ ਦੁਆਲੇ ਦੀ ਪੌਣ ਕੋਲੋਂ ਹੌਲੀ ਹੋ ਗਈ