ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੪)

ਲਹਲਹਾਉਂਦੀਆਂ ਹਨ, ਕਲੀਆਂ ਖਿੜਦੀਆਂ ਹਨ, ਪੌਣ ਉਨ੍ਹਾਂ ਦੀ ਸੁਗੰਧੀ ਦੂਰ ੨ ਤੀਕ ਪਹੁੰਚਾਉਂਦੀ ਹੈ, ਪਹਲੇ ਝੀਲ ਦਾ ਤਲ ਸ਼ੀਸ਼ੇ ਵਾਙ ਸਾਫ ਤੇ ਅਡੋਲ ਸੀ, ਪੌਣ ਵਗਦਿਆਂ ਹੀ ਅਜਿਹੀਆਂ ਲਹਿਰਾਂ ਨੇ ਸਮਾਂ ਬੱਧਾ ਕਿ ਮਾਨੋ ਹਸਦੀਆਂ ਹਨ, ਪੌਣ ਜਦ ਜੋਰਦੀ ਵਗਦੀ ਹੈ ਉਸਨੂੰ ਝੱਖੜ ਕੰਹਦੇ ਹਨ, ਕਦੀ ਚਕੂ ਖਾਂਦੀ ਇੱਕ ਪਾਸਿਓਂ ਆਉਂਦੀ ਅਰ ਮਿੱਟੀ ਨੂੰ ਅਕਾਸ ਪੁਰ ਚੜ੍ਹਾ ਦਿੰਦੀ ਹੈ ਇਸ ਨੂੰ ਵਾ ਵਰੋਲਾ ਸਦਦੇ ਹਨ, ਗਰਮੀਆਂ ਵਿਚ ਕਦੀ ੨ ਬੰਦ ਹੋ ਜਾਂਦੀ ਹੈ, ਫੇਰ ਕਈ ਦਿਨਾਂ ਪਿਛੋਂ ਹਨੇਰੀ ਆਉਂਦੀ ਹੈ, ਮਿੱਟੀ ਘੱਟਾ ਉਡਾਉਂਦੀ, ਵਡੇ ਰੁੱਖ ਪੁੱਟਦੀ, ਫਲਾਂਦਾ ਨਾਸ ਕਰਦੀ, ਨਿਕੇ ੨ ਪੰਛੀਆਂ ਦਾ ਨਾਉਣ ਕਰਦੀ ਸ਼ਹਰਾਂ ਦੇ ਛਪਰਾਂ ਨੂੰ ਭਨਦੀ, ਕਦੀ ੨ ਘਰਾਂ ਨੂੰ ਡੇਗਦੀ ਤੁਰੀ ਚਲਦੀ ਹੈ, ਭਾਫ ਦੇ ਬਲਦਾ ਸਮਾਚਾਰ ਅਸੀ ਪਹਲੇ ਦਸ ਆਏ ਹਾਂ, ਇਨਾਂ ਗੱਲਾਂ ਥੋਂ ਤੁਸੀ ਦੇਖ ਸਕਦੇ ਹੋ ਕਿ ਭਾਵੇਂ ਪੌਣ ਦਿਸਦੀ ਨਹੀਂ ਪਰ ਅਤਿ ਬਲੀ ਹੈ।

ਅਸੀਂ ਦੇਖ ਚੁੱਕੇ ਹਾਂ ਕਿ ਪਾਣੀ ਦੇ ਭਾਗ ਨਿੱਗਰ ਦੇ ਭਾਗਾਂ ਵਾਝੂ ਚੰਬੜੇ ਹੋਏ ਨਹੀ ਹੁੰਦੇ, ਇੱਸੇ ਲਈ ਪਾਣੀ ਸਭਨੀ ਪਾਸੀਂ ਖਿਲਰ ਸਕਦਾ ਹੈ, ਪਰ ਪੌਣ ਦੇ ਭਾਗ ਪਾਣੀ ਨਾਲੋਂ ਬੀ ਘੱਟ ਚੰਬੜੇ ਹੋਏ ਹਨ, ਅਰ ਪੌਣ ਪਾਣੀ ਨਾਲੋਂ ਹੌਲੀ ਬੀ