ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੩)

ਜਾਂਦੀਆਂ ਹਨ ਜਾਂ ਚੁੱਬੀ ਮਾਰਕੇ ਗੁੰਮ ਹੋ ਜਾਂਦੀਆਂ ਹਨ, ਕਿਡੇ ਸੌਖ ਨਾਲ ਪਾਣੀ ਵਿਚ ਸਾਹ ਲੈਂਦੀਆਂ ਰੰਹਦੀਆਂ ਹਨ ਕਿਹੀਆਂ ਤਾਰਿਆਂ ਵਰਗੀਆਂ ਅੱਖਾਂ ਖੁਲੀਆਂ ਰੰਹਦੀਆਂ ਹਨ, ਇਨ੍ਹਾਂਦੇ ਦੁਆਲੇ ਪਾਣੀ ਹੀ ਪਾਣੀ ਹੈ, ਫੇਰ ਮਾਨੋ ਕੁਝ ਹੈ ਹੀ ਨਹੀਂ, ਇਸ ਸਬ ਕੁਝ ਤੁਸਾਂ ਡਿੱਠਾ ਪਰ ਕਦੀ ਇਹ ਸੋਚ ਬੀ ਆਈ ਕਿ ਜਿਕੁਰ ਮਛੀਆਂ ਪਾਣੀ ਵਿਚ ਰੰਹਦੀਆਂ ਹਨ, ਉਕਰ ਹੀ ਸਾਡੇ ਦੁਆਲੇ ਦੀ ਕੋਈ ਚੀਜ ਹੈ, ਜਿਸਦੇ ਵਿੱਚ ਅਸੀ ਰੰਹਦੇ ਹਾਂ, ਸਾਹ ਲੈਂਦੇ ਹਾਂ, ਬਿਨਾ ਰੋਕ ਸਾਰੇ ਕੰਮ ਕਰਦੇ ਹਾਂ, ਭਾਵੇਂ ਇਹ ਸੋਚ ਨਹੀਂ ਆਈ ਹੋਣੀ ਕਿਉਂ ਜੋ ਉਹ ਚੀਜ ਦਿਸਦੀ ਨਹੀਂ, ਪਰ ਉਹ ਸਦਾ ਮਜੂਦ ਹੈ, ਉਸਨੂੰ ਪੌਣ ਆਖਦੇ ਹਨ।।

ਪਾਣੀ ਤੇ ਪੌਣ ਵਿੱਚ ਇੱਕ ਵਡਾ ਭੇਦ ਇਹ ਹੈ, ਕਿ ਪਾਣੀ ਨੂੰ ਅਸੀ ਦੇਖਦੇ ਹਾਂ, ਪੌਣ ਨੂੰ ਨਹੀਂ ਦੇਖ ਸਕਦੇ, ਪੌਣ ਸਥਿਰ ਹੋਵੇ ਤਾਂ ਨਿੱਕੇ ਸਾਹ ਲੈਣ ਚੋਂ ਮਲੂਮ ਹੁੰਦਾ ਹੈ, ਕਿ ਉਹ ਵਿਦਮਾਨ ਹੈ, ਜਦ ਅਸੀ ਗਰਮੀ ਨਾਲ ਅੱਕ ਜਾਈਏ ਅਰ ਠੰਡੀ ਪੌਣ ਚੱਲ ਪਵੇ, ਤਾਂ ਦਿਲ ਪ੍ਰਸੰਨ ਹੋ ਜਾਂਦਾ ਹੈ, ਬ੍ਰਿਛਾਂ ਦੇ ਕੁਮਲਾਏ ਤੇ ਸਿਰ ਨਿਵਾਏ ਪੱਤਰ ਪੌਣ ਦੇ ਝੋਕਿਆਂ ਨਾਲ ਝੂਲਨ ਲਗ ਪੈਂਦੇ ਹਨ ਫੁੱਲਾਂ ਦੀਆਂ ਟਾਹਣੀਆਂ