ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/183

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੨)

ਸਗੋਂਕਈ ਵਸਤਾਂ ਇੱਸੇ ਨਾਲ ਸਾਫ ਹੁੰਦੀਆਂ ਹਨ, ਖੇਤ,ਬਾਗ, ਬ੍ਰਿਛ ਬੀ ਇੱਸੇ ਦੀ ਤੁਫੈਲ ਹਰੇ, ਭਰੇ ਹਨ, ਜੀਕੁਰ ਅਸੀ ਪਾਣੀ ਪੀਤੇ ਬਾਝ ਮਰ ਜਾਈਏ, ਇਕੁਰ ਏਹ ਬੀ ਪਾਣੀ ਦੇ ਤਿਹਾਏ ਹਨ, ਨਾ ਮਿਲੇ ਤਾਂ ਸੁੱਕ ਜਾਣ, ਕਦੀ ਮੀਂਹ ਇਨ੍ਹਾਂ ਨੂੰ ਪਾਣੀ ਦਿੰਦਾ ਹੈ, ਕਦੀ ਅਸੀ ਖੁਹਾਂ ਥੋਂ ਪਾਣੀ ਕਢਦੇ ਹਾਂ, ਬਾਜੀ ਥਾਂਈਂ ਨਹਰਾਂ ਬਣਾਂਉਂ ਦੇ ਹਾਂ, ਅਰ ਇਨ੍ਹਾਂ ਦਾਰਾ ਜਿਥੇ ਲੋੜ ਹੋਵੇ ਨਦੀ ਦਾ ਪਾਣੀ ਪੁਚਾਉਂਦੇ ਹਾਂ, ਬਾਜੀ ਥਾਂਈ ਬਹੁਧਾ ਪਹਾੜਾਂ ਵਿੱਚ ਘੁਰਾਟ ਬਣਾਉਂਦੇ ਹਨ, ਪਾਣੀ ਦੇ ਜੋਰ ਪਿੰਜ ਫਿਰਦਾ ਹੈ, ਇਸ ਨਾਲ ਚੱਕੀ ਚਲਦੀ ਹੈ, ਅਰ ਆਟਾ ਪੀਠਾ ਜਾਂਦਾ ਹੈ, ਸਮੁੰਦਰ ਅਤੇ ਨਦੀਆਂ ਵਿੱਚ ਜਹਾਜ ਤੇ ਬੇੜੀਅ ਤੋਰਦੇ ਹਨ, ਅਰ ਪਾਣੀ ਦਾਰਾ ਲੋਕ ਇੱਕ ਦੇਸ ਚੋਂ ਦੂਜੇ ਦੇਸ਼ ਜਾ ਪੁੱਜਦੇ ਹਨ, ਅਰ ਹਜਾਰਾਂ ਰੁਪੜਾਂ ਦਾ ਮਾਲ ਇਧਰ ਬੋ ਉਧਰ ਲੈ ਜਾਂਦੇ ਹਨ॥

ਪੌਣ

ਕਿਸੇ ਸੁਥਰੇ ਤਲਾ ਵਿੱਚ ਕਦੀ ਤੁਸਾਂ ਮੱਛੀਆ ਦਾ ਤਮਾਸ਼ਾ ਡਿਠਾ ਹੋਉ, ਕਿਸ ਚਤੁਰਾਈ ਨਾਲ ਇਧਰ ਉਧਰ ਅੰਮ ਉਂਦੀਆਂ ਹਨ, ਕਿਹੀ ਸਫਾਈ ਨਾਲ ਉਛਲ ਕੇ ਉਤੇ ਆ