ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੧)

ਹੀ ਵਹ ਤੁਰਦਾ ਹੈ, ਇਸਥੋਂ ਨਾਲਾ ਬਣ ਜਾਂਦਾ ਹੈ, ਇਸਥੋਂ ਬਾਝ ਧੁਪ ਦੀ ਗਰਮੀ ਨਾਲ ਪਹਾੜ ਦੀ ਬਰਫ ਪੰਘਰ ਜਾਂਦੀ ਹੈ, ਅਰ ਪਾਣੀ ਬਣਕੇ ਵਹ ਤੁਰਦੀ ਹੈ, ਇਸਥੋਂ ਬੀ ਨਾਲਾ ਬਣ ਜਾਂਦਾ ਹੈ, ਮੀਹ ਵੱਸਦਾ ਹੈ ਤਾਂ ਇਸਦਾ ਪਾਣੀਝਾਂਉਂ ਥਾਂਈ ਵਹ ਕੇ ਨਾਲਿਆਂ ਦੇ ਪਾਣੀ ਵਿੱਚ ਰਲ ਜਾਂਦਾ ਹੈ, ਏਹ ਨਿਕੇ੨ ਨਾਲੇ ਵਹ ਕੇ ਆਪੋ ਵਿਚ ਮਿਲਦੇ ਹਨ ਅਰ ਛੇਕੜ ਇਨਾਂ ਥੋਂ ਵੱਡੀਆਂ ੨ ਨਦੀਆਂ ਬਣ ਜਾਂਦੀਆਂ ਹਨ, ਨਦੀਆਂ ਦਾ ਪਾਟੀ ਬੀ ਸਦਾ ਹੇਠ ਨੂੰ ਹੀ ਵਗਦਾ ਹੈ, ਇਸ ਲਈ ਢਾਲ ਨੂੰ ਜਾਂਦਾ ਹੈ ਅਰ ਅੰਤ ਨੂੰ ਸਮੁ ਵਿਚ ਜਾ ਲੀਨ ਹੁੰਦਾ ਹੈ, ਕਿਉ ਜੋ ਸਮੁ ਭੋਂ ਦੇ ਧਰਾਤਲ ਥੋਂ ਨੀਵਾਂ ਹੈ, ਭਾਂਵੇ ਤੁਸੀ ਏਹ ਪੁਛੋ ਗੇ ਕਿ ਸਭਨਾਂ ਨਦੀਆਂ ਦੇ ਪਾਣੀ ਦਾ ਹੇਠ ਨੂੰ ਵੰਹਦੇ ਹਨ, ਤਾਂ ਜਿਥੋਂ ਉਹ ਵਹਕੇ ਆਂਉਦੇ ਹਨ ਉਥੇ ਉਨ੍ਹਾਂ ਦਾ ਭੰਡਾਰਾ ਕਦੀ ਨਹੀਂ ਨਿਖੁਟਦਾ! ਇਹ ਪ੍ਰਸ਼ਨ ਠੀਕ ਹੈ, ਪਰ ਇਸਦਾ ਉਤਰ ਅਗਲੀ ਪੋਥੀ ਵਿਚ ਦੇਖੋ॥

ਪਾਣੀ ਸਾਡੇ ਵੱਡੇ ੨ ਕੰਮ ਆਉਂਦਾ ਹੈ, ਇਸਦੇ ਪੀਣ ਨਾਲ ਸਾਡੀ ਜਾਨ ਹੈ; ਪੀਣ ਦਾ ਪਾਣੀ ਸੁਥਰਾ ਚਾਹੀਦਾ ਹੈ, ਘੱਟਾ, ਮਿੱਟੀ, ਦੁਰਗੰਧ, ਕਿਸੇ ਤਰਾਂ ਦੀ ਮੈਲ ਉਸ ਵਿੱਚ ਨਾ ਹੋਵੇ, ਪਾਣੀ ਸਾਡੇ ਨ੍ਹਾਉਣ ਤੇ ਕਪੜੇ ਧੋਣ ਦੇ ਕੰਮ ਆਉਂਦਾ ਹੈ,