ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/181

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੦)

ਸੰਭਾਲਣ ਲਈ ਭਾਂਡਾ ਚਾਹੀਏ, ਕਦੀ ਹਵਾੜ ਹੈ, ਕਿ ਪੌਣ ਵਿੱਚ ਉਡਦਾ ਫਿਰਦਾ ਹੈ॥

ਪਾਣੀ ਸਾਨੂੰ ਅਡ ੨ ਹਾਲਾਂ ਵਿੱਚ ਦਿੱਸਦਾ ਹੈ, ਪਹਲੇ ਅਸੀ ਹੇਠਾਂ ਧਰਤੀ ਦੂਰ ਤੀਕ ਪੁਟਦੇ ਜਾਈਏ, ਤਾਂ ਪਾਣੀ ਨਿੱਕਲ ਆਉਂਦਾ ਹੈ, ਇਕੁਰ ਲੋਕ ਖੂਹ ਬਣਾਉਂਦੇ ਹਨ, ਬਾਜੀ ਥਾਂਈ ਪਾਣੀ ਆਪ ਥੋਂ ਆਪ ਫੁਟ ਨਿੱਕਲਦਾ ਹੈ, ਉਸਨੂੰ ਸੋਮਾਂ ਕੰਹਦੇ ਹਨ, ਬਦਲਾਂ ਥੋਂ ਬੀ ਧਰਤੀ ਪੁਰ ਵੱਸਦਾ ਹੈ, ਇਸ ਨੂੰ ਮੀਂਹ ਕੀਹਦੇ ਹਨ, ਸਰਦ ਦੇਸਾਂ ਤੇ ਉੱਚੇ ੨ ਪਹਾੜਾਂ ਪੂਰਬਰਫ ਹੋਕੇ ਡਿੱਗਦਾ ਹੈ, ਹਿਮਾਲਾ ਪਰਬਤ ਦੀਆਂ ਚੋਟੀਆਂ ਸਦਾ ਬਰਫ ਨਾਲ ਚਿੱਟੀਆਂ ਰੰਹਦੀਆਂ ਹਨ, ਤਲਾਵਾਂ ਤੇ ਝੀਲਾਂ ਵਿੱਚ ਬੀ ਪਾਣੀ ਮਿਲਦਾ ਹੈ, ਸਭ ਥੋਂ ਵਧੀਕ ਪਾਣੀ ਸਮੁੰ ਵਿੱਚ ਹੈ, ਹਜਾਰਾਂ ਕੋਹਾਂ ਵਿੱਚ ਪਸਰਿਆਦਾ ਹੈ, ਇਸਦੀ ਧਰਾ ਤਲ ਸਾਰੀ ਦੁਨਿਆਂ ਦੀ ਧਰਾਤਲ ਥੋਂ ਤੀਊਣੀ ਦੇ ਲਗਭਗ ਹੈ, ਸਮੁਦ੍ਰ ਦੇ ਪਾਣੀ ਤੇ ਹੋਰਨਾਂ ਪਾਣੀਆਂ ਵਿਚ ਫਰਕ ਹੈ, ਉਹ ਅਜਿਹਾ ਖਾਰਾ ਹੈ, ਕਿ ਪੀਤਾ ਨਹੀਂ ਜਾਂਦਾ॥

ਅਸੀ ਵਰਣਨ ਕਰ ਆਏ ਹਾਂ ਕਿ ਪਾਣੀ ਹੇਠ ਦੀ ਚਾਹ ਰਖ ਦਾ ਹੈ, ਜਦ ਪਹਾੜਾਂ ਤੇ ਉਚੀਆਂ ੨ ਥਾਂਵਾਂ ਪੁਰੋਂ ਸੋਮਿਆ ਥਾਂਣੀ ਨਿਕਲਦਾ ਹੈ, ਤਾਂ ਜਿਧਰ ਢਾਲ ਦੇਖਦਾ ਹੈ, ਉਧਰ