ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/178

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੭)

ਵਧੀਕ ਚਾਹੁੰਦਾ ਹੈ, ਅਰ ਕਿਉਂ ਜੋ ਪਾਣੀ ਦੇ ਭਾਗ ਆਪੋ ਵਿੱਚ ਚੰਗੀ ਤਰ੍ਹਾਂ ਚੰਬੜੇ ਹੋਏ ਨਹੀਂ, ਇਸ ਲਈ ਪਾਣੀ ਦੀਆਂ ਬੂੰਦਾਂ ਨੂੰ ਹਟਾਉਂਦਾ ਹੋਇਆ ਥੱਲੇ ਜਾ ਬੈਠਦਾ ਹੈ, ਪੱਥਰ ਲੱਕੜ ਨਾਲੋਂ ਬੀ ਭਾਰਾ ਹੈ, ਪਰ ਉਸ ਨੂੰ ਉੱਪਰ ਮੇਜ ਪੁਰ ਸੁਟੋ, ਤਾਂ ਉਸ ਵਿੱਚ ਧਸਦਾ ਨਹੀਂ, ਇਸ ਲਈ ਜੋ ਲਕੜੀ ਦੇ ਭਾਗ ਆਪੋ ਵਿੱਚ ਚੰਗੀ ਤਰ੍ਹਾਂ ਚੰਬੜੇ ਹੋਏ ਹਨ, ਪਾਣੀ ਦੇ ਭਾਗਾਂ ਵਾਂਙ ਅਡ ਨਹੀਂ ਹੋ ਸੱਕਦੇ, ਆਓ ਹੁਣ ਕੁਝ ਪੱਥਰ ਪਾਣੀ ਵਿੱਚ ਸੁੱਟੀਏ, ਕਿਉਂ ਜੋ ਕੁਝ ਥਾਉਂ ਪਾਣੀ ਦੀ ਪੱਧਰ ਨੂੰ ਘੇਰੀ ਹੈ, ਅਰ ਇਸ ਪਾਣੀ ਲਈ ਬੀ ਜਗਾ ਲੋੜੀਏ, ਇਸ ਲਈ ਉਪਰ ਨੂੰ ਚੜ੍ਹੇਗਾ, ਕਿਉਂ ਜੋ ਭਾਂਡੇ ਵਿੱਚ ਹੈ, ਇਧਰ ਉਧਰ ਖਿੱਲਰ ਨਹੀਂ ਸੱਕਦਾ, ਹਾਂ ਉਪਰ ਨੂੰ ਚੜ੍ਹੇਗਾ, ਜੇ ਬਹੁਤੇ ਪੱਥਰ ਪਾ ਦਿੰਦੇ ਤਾਂ ਮੂੰਹ ਤੱਕ ਪਾਣੀ ਆ ਜਾਂਦਾ, ਸਗੋਂ ਉਛਲ ਜਾਂਦਾ, ਹੁਣ ਕੁਝ ਤੇਲ ਲੈਕੇ ਪਾਣੀ ਪੁਰ ਪਾਓ, ਕੀ ਹੋਊ? ਤੇਲ ਪਾਣੀ ਪੁਰ ਫੈਲਰ ਜਾਉ, ਇਸ ਲਈ ਕਿ ਦ੍ਰਵ ਹੈ; ਅਰ ਪਾਣੀ ਦੇ ਉੱਤੇ ਰਹੁ, ਕਿਉਂ ਜੋ ਪਾਣੀ ਨਾਲੋਂ ਹੌਲਾ ਹੈ, ਅਥਵਾ ਹੇਠਾਂ ਜਾਣ ਦੀ ਚਾਹ ਘਟ ਰੱਖਦਾ ਹੈ, ਹੁਣ ਕਾਗ ਪਾਣੀ ਪੁਰ ਪਾਓ, ਉਹ ਬੀ ਪਾਣੀ ਨਾਲੋਂ ਹੌਲਾ ਹੈ, ਉਪਰ ੨ ਤਰਦਾ ਰਹੇਗਾ, ਕਾਗ ਦਾ ਵਡਾ ਹਿੱਸਾ ਪਾਣੀ ਦੇ ਉੱਪਰ ਰਹੇਗਾ ਤੇ ਛੋਟਾ ਅੰਦਰ,