ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੪)

ਦੀਆਂ ਕਿਰਨਾਂ ਬੀ ਇਡੀਆਂ ਸਿਧੀਆਂ ਨਹੀਂ ਹੁੰਦੀਆਂ; ਪਰ ਬਾਜੇ ਦੇਸ਼ਾਂ ਵਿਚ ਜੁਲਾਈ ਵਿਚ ਬਹੁਤ ਗਰਮੀ ਪੈਂਦੀ ਹੈ, ਤੇ ਜੂਨ ਵਿਚ ਘਟ, ਇਸਦਾ ਕਾਰਣ ਇਹ ਹੈ ਕਿ ਭਾਵੇਂ ਜੁਲਾਈ ਦੇ ਮਹੀਨੇ ਜੂਨ ਨਾਲੋ ਧਰਤੀ ਨੂੰ ਘੱਟ ਗਰਮੀ ਪਹੁੰਚ ਦੀ ਰੰਹਦੀ ਹੈ, ਫੇਰ ਬੀ ਜਿੰਨੀ ਗਰਮੀ ਦਿਨੇ ਧਰਤੀ ਨੂੰ ਪਹੁੰਚਦੀ ਹੈ, ਰਾਤ ਨੂੰ ਉਨ੍ਹਾਂ ਨਿਕਲ ਨਹੀਂ ਜਾਂਦੀ, ਸਗੋਂ ਕੁਝ ਕਠੀ ਹੁੰਦੀ ਹੈ, ਅਰ ਤਿ ਦਿਨ ਗਰਮੀ ਵਧਦੀ ਜਾਂਦੀ ਹੈ, ਹਿੰਦੁਸਤਾਨ ਵਿੱਚ ਜੇ ਬਰਸਾਤ ਜੂਨ ਦੀ ਛੇਕੜੇ ਨਾ ਅਰੰਭ ਹੁੰਦੀ ਤਾਂ ਇਹੋ ਹੀ ਹੁੰਦਾ, ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਕਰਕੇ ਬਾਜੇ ਦੇਸ਼ਾਂ ਵਿਚ ਗਰਮੀ ਘਟ ਹੁੰਦੀ ਹੈ, ਅਰ ਕਈਆਂ ਵਿੱਚ ਵਧੀਕ, ਪਰ ਇਨ੍ਹਾਂ ਨੂੰ ਇੱਥੇ ਨਹੀਂ ਲਿਖ ਸਕਦੇ, ਨਿਰਾ ਇਹ ਚੇਤੇ ਰਖਣਾ ਚਾਹੀਦਾ ਹੈ ਕਿ ਜਦ ਦਿਨ ਵਡੇ ਹੁੰਦੇ ਹਨ, ਅਰ ਸੂਰਜ ਕੁਝ ੨ ਸਾਡੇ ਸਿਰ ਪੁਰ ਹੁੰਦਾ ਹੈ, ਬਹੁਧਾ ਗਰਮੀ ਸਿਰ ਤੋੜਵੀਂ ਪੈਂਦੀ ਹੈ।

ਪਾਣੀ

ਲੱਕੜ ਦਾ ਇੱਕ ਟੋਟਾ ਹਥ ਵਿਚ ਲਓ, ਇਸਨੂੰ ਛੱਡ ਦਿਓ ਤਾਂ ਧਰਤੀ ਪੁਰ ਡਿਗ ਪਏਗਾ, ਕਿਉਂ ? ਇਸ ਲਈ