ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੩)

ਇਸ ਲਈ ਉਨ੍ਹਾਲ ਵਿਚ ਉਸ ਦੀਆਂ ਕਿਰਨਾਂ ਧਰਤੀ ਪੁਰ ਸਿਧਿਆਂ ਪੈਂਦੀਆਂ ਹਨ, ਅਰ ਸਿਆਲ ਵਿਚ ਐਡੀਆਂ ਵਡੀਆਂ ਸਿਧਿਆਂ ਨਹੀਂ, ਇਹੋ ਕਾਰਣ ਹੈ ਕਿ ਇਸ ਰੁੱਤ ਵਿਚਗਰਮੀ ਬਹੁਤ ਪੈਂਦੀ ਹੈ, ਬਹੁਤੀ ਗਰਮੀ ਪੈਦਾ ਇਹ ਇਕ ਕਾਰਣ ਹੈ।।

ਉਨਾਲ ਵਿੱਚ ਗਰਮੀ ਪੈਣ ਦਾ ਇਕ ਹੋਰ ਕਾਰਣ ਬੀ ਹੈ, ਅਰ ਉਹ ਸੌਖ ਨਾਲ ਹੀ ਸਮਝ ਵਿਚ ਆ ਸਕਦਾ ਹੈ, ਸਾਰਾ ਦਿਨ ਸੂਰਜ ਧਰਤੀ ਨੂੰ ਤਪਸ਼ ਪਹੁੰਚਦੀ ਹੈ, ਪਰ ਰਾਤ ਨੂੰ ਜਦ ਸੂਰਜ ਨਹੀਂ ਹੁੰਦਾ, ਤਾਂ ਦਿਨ ਦੀ ਜਿੰਨੀ ਉਸ਼ਣਤਾ ਪਈ ਸੀ ਉਸ ਵਿਚੋਂ ਕੁਝ ਨਿਕਲ ਜਾਂਦੀ ਹੈ, ਇਸ ਲਈ ਗਰਮੀ ਦੀ ਰੁੱਤ ਵਿਚ ਦਿਨ ਵਡੇ ਹੋਣ ਕਰਕੇ ਸਿਆਲ ਨਾਲੋਂ ਧਰਤੀ ਨੂੰ ਸੂਰਜ ਥੋਂ ਊਣਤਾ ਬੀ ਵਧੀਕ ਪਹੁੰਚਦੀ ਹੈ, ਨਾਲੇ ਉਨਾਲ ਵਿਚ ਕਿਉਂ ਜੋ ਰਾਤਾਂ ਛੋਟੀਆਂ ਹੁੰਦੀਆਂ ਹਨ, ਸਿਆਲ ਨਾਲੋਂ ਉਹ ਗਰਮੀ ਨਿਕਲਣਾ ਵੀ ਘਟ ਪਾਉਂਦੀ ਹੈ ਜੋ ਦਿਨੇ ਧਰਤੀ ਨੂੰ ਸੂਰਜ ਥੋਂ ਪਹੁੰਚੀ ਸੀ।

ਜੁਲਾਈ ਵਿਚ ਜੂਨ ਨਾਲੋਂ ਧਰਤੀ ਨੂੰ ਘੱਟ ਗਰਮੀ ਪਹੁੰਚਦੀ ਹੈ ਕਿਉਂ ਜੋ ਦਿਨ ਨਿਕੇ ਹੁੰਦੇ ਹਨ, ਅਰ ਸੂਰਜ