ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/172

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੧)

ਬਰ ਥੋਂ ੨੧ ਜੂਨ ਤੀਕ ਦਿਨ ਵਧਦੇ ਜਾਂਦੇ ਹਨ, ਤੇ ਰਾਤਾਂ ਘਟਦੀਆਂ ਜਾਂਦੀਆਂ ਹਨ, ਅਰ ਵਵੇ ਵਿਚ ਦੋ ਵਾਰੀ ਅਰਥਾਤ ੨੧ ਮਾਰਚ ਤੇ ੨੧ ਸਿਤੰਬਰ ਨੂੰ ਰਾਤ ਦਿਨ ਕੁਝ ੨ ਬ੍ਰਾਬਰ ਹੋ ਜਾਂਦੇ ਹਨ*।

ਤੁਸੀ ਤੀਜੀ ਪੋਥੀ ਵਿਚ ਪੜ੍ਹ ਚੁੱਕੇ ਹੋ ਕਿ ਸੂਰਜ ਦੁਪਹਰ ਵੇਲੇ ਜਦ ਪੂਰਬ ਤੇ ਪਛਮ ਦੇ ਵਿਚਕਾਰ ਆਉਂਦਾ ਹੈ ਤਾਂ ਸਦਾ ਕੁਝ ਨਾ ਕੁਝ ਦੱਖਣ ਵਲ ਹੁੰਦਾ ਹੈ ਪਰ ਚੇਤੇ ਰਹੇ ਕਿ ਗਰਮੀ ਨਾਲੋਂ ਸਿਆਲ ਵਿਚ ਦੱਖਣ ਵਲ ਵਧੀਕ ਹੁੰਦਾ ਹੈ, ਅਰ ਇਸ ਤੋਂ ਪਰੇ ਵਰੇ ਵਿੱਚ ਕਦੀ ਨਹੀਂ ਜਾਂਦਾ । ਇਸ ਥੋਂ ਪਿਛੋਂ ਤੁਸੀ ਦੇਖੋ ਗੇ, ਕਿ ਸੂਰਜ ਨਿੱਤ ਦੱਖਣ ਵਲੋਂ ਹਟਦਾ ਆਉਂਦਾ ਹੈ, ਅਰ ਤੁਹਾਡੇ ਸਿਰ ਦੇ ਲਗਭਗ ਆਉਂਦਾ ਜਾਂਦਾ ਹੈ, ਇਥੋਂ ਤੀਕ ਕਿ ੨੧ ਜੂਨ ਨੂੰ ਦਿਨ ਸਭ ਥੋਂ ਵਡਾ ਹੁੰਦਾ ਹੈ, ਅਰ ਜਦ ਇਸ ਤੀਕ ਨੂੰ ਸੂਰਜ ਕੁਝ ੨ ਤੁਹਾਡੇ ਸਿਰ ਪੁਰ ਹੁੰਦਾ ਹੈ ਹੋਰ ਕਿਸੇ ਤੀਕ ਨੂੰ ਨਹੀਂ ਹੁੰਦਾ, ਫੇਰ ਦੱਖਣ ਨੂੰ ਹਟਦਾ ਜਾਂਦਾ ਹੈ।


  • ਅਸਲ ਇਨਾਂ ਭੀਕਾਂ ਵਿਚ ਕੁਝ ਨਾ ਕੁਝ ਫਰਕ ਪੈਜਾਂਦਾ ਹੈ । ਉt ਗੁਰੂ ਨੂੰ ਚੇਤੇ ਰਖਣਾ ਚਾਹੀਦਾ ਹੈ, ਕਿ ਇਹ ਦਸ਼ਾ ਨਿਰੀ ਉਨ੍ਹਾਂ ਦੇਸ਼ਾਂ ਦੀ ਹੈ ਜੋ ਉਸ਼ਣ ਕਟਵੰਧ ਦੇ ਉੱਤਰ ਵਲ ਹਨ,