ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੭)

ਨਿੱਕਲਣ ਵੇਲੇ ਹੋਏ ਸਨ, ਹੁਣ ਜਿੰਨਾ ਸੋਨਾ ਹਰ ਵਰੇ ਨਿੱਕਲਦਾ ਹੈ, ਉਸ ਦਾ ਪ੍ਰਮਾਣ ਉਸ ਸਮੇਂ ਨਾਲੋਂ ਕਿ ਕੈਲੀਫੋਰਨੀਆਂ ਦਾ ਸੋਨਾ ਨਹੀਂ ਲੱਭਿਆ ਸੀ, ਛੀ-ਗੁਣਾ ਹੈ, ਜਿਨ੍ਹਾਂ ਦੇਸ਼ਾਂ ਵਿੱਚੋਂ ਸੋਨਾ ਲਝਾ ਉਹ ਮਾਲਾਮਾਲ ਤੇ ਨਿਹਾਲ ਹੋ ਗਏ, ਉਨ੍ਹਾਂ ਦੀ ਵੱਸੋਂ ਵਧ ਗਈ, ਅਰ ਬਥੇਰੇ ਨਵੇਂ ਹਰ ਤੇ ਪਿੰਡ ਵਸ ਗਏ॥

ਸੂਰਜ ਤੇ ਰੁਤਾਂ ਦਾ ਸਮਾਚਾਰ॥

ਤੀਜੀ ਪੋਥੀ ਵਿਚ ਪੜ੍ਹ ਚੁੱਕੇ ਹੋ ਕਿ ਰਾਤ ਦਿਨ ਦੇ ੨੪ ਭਾਗ ਕੀਤੇ ਹਨ ਹਰ ਭਾਗ ਨੂੰ ਘੰਟਾ ਕੰਹਦੇ ਹਨ, ਘੰਟੇ ਦੇ ਬ੍ਰਬਰ ਸੇਠ ਹਿੱਸੇ ਕੀਤੇ ਹਨ, ਇਨ੍ਹਾਂ ਨੂੰ ਸਕਿੰਡ ਬੋਲਦੇ ਹਨ, ਹੁਣ ਅਸੀਂ ਇਹ ਦਸਾਂਗੇ ਕਿ ਸਾਤਾ, ਮਹੀਨਾ ਤੇ ਵਜ੍ਹਾ ਕਿਹਨੂੰ ਆਖਦੇ ਹਨ, ਸਤ ਦਿਨਾਂ ਦਾ ਸਾਰਾ ਹੁੰਦਾ ਹੈ, ਅਰ ੩੬੫ ਦਿਨਾਂ ਦਾ ਇਕ ਵਰਾ, ਜਦ ਅਸੀ, ਇਕ ਦਿਨ, ਦੋ ਦਿਨ, ਤਿਨ ਦਿਨ, ਚਾਰ ਦਿਨ ਦਿਨ ਲਿਖਦੇ ਹਾਂ, ਤਾਂ ਸਦਾ ਸਾਡਾ ਮਨੋਰਥ ਰਾਤ ਦਿਨ ਥੋਂ ਹੁੰਦਾ ਹੈ, ਵਰੇ ਦੇ ਬਾਰਾਂ ਭਾਗ ਕੀਤੇ ਹਨ, ਹਰ ਹਿੱਸੇ ਨੂੰ ਮਹੀਨਾ ਕੰਹਦੇ ਹਨ, ਇਨ੍ਹਾਂ ਦੇ ਨਾਉਂ ਏਹ ਹਨ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ,