ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੬)

ਅਰ ਕਈਆਂ ਨੇ ਜੋ ਕੁਝ ਕਮਾਇਆ ਸੀ, ਬਹੁ ਮੁੱਲੀਆਂ ਸ਼ਰਾਬ ਤੇ ਭੋਜਨਾਂ ਪੁਰ ਉਡਾ ਦਿੱਤਾ, ਜਾਂ ਜੂਏ ਵਿੱਚ ਹਾਰ ਦਿੱਤਾ॥

ਕੰਹਦੇ ਹਨ ਕਿਸੇ ਸਾਹਿਬ ਦੀ ਆਸਟ੍ਰੇਲੀਆ ਵਿੱਚ ਕੁਝ ਤੋਂ ਸੀ, ਸੋਨੇ ਦੀ ਭਾਲ ਵਿੱਚ ਕੈਲੀਫੋਰਨੀਆਂ ਪਹੁੰਚੇ, ਉੱਥੋਂ ਦੀਆਂ ਸਿਲਾਂ ਤੇ ਤੋਂ ਆਪਣੇ ਜਿਲੇ ਵਰਗੀ ਦੇਖ ਕੇ ਉਨ੍ਹਾਂ ਨੂੰ ਫੁਰਨਾ ਫੁਰਿਆ ਕਿ ਸਾਡੀ ਧਰਤੀ ਵਿੱਚ ਬੀ ਸੋਨੇ ਦੀ ਖਾਣ ਹੋਵੇਗੀ, ਮੁੜਕੇ ਆਉਂਦਿਆਂ ਹੀ ਭਾਲ ਵਿੱਚ ਲਗ ਗਏ, ਦੋ ਮਹੀਨਿਆਂ ਵਿੱਚ ਸੋਨੇ ਦਾ ਪਤਾ ਕਢ ਲੀਤਾ, ਇੱਕ ਹੋਰ ਥਾਂ ਦਾ ਹਾਲ ਸੁਣੋ, ਇੱਕ ਅਯਾਲੀ ਨੂੰ ਭੇਡਾਂ ਚਾਰਦੇ ੨ ਕੋਈ ਪੀਲੇ ਰੰਗ ਦੀ ਵਸਤ ਕਿਸੇ ਸ਼ਿਲਾ ਦੀ ਤਲ ਪੁਰ ਚਮਕਦੀ ਦਿੱਸੀ, ਉਸ ਨੇ ਇਸ ਦਾ ਇੱਕ ਟੋਟਾ ਤੋੜ ਲੀਤਾ, ਵਡੀ ਖੁਸੀ ਨਾਲ ਕੀ ਦੇਖਦਾ ਹੈ ਕਿ ਸੋਨੇ ਦਾ ਡਲਾ ਹੈ, ਝੱਟ ਘਰ ਨੱਸਿਆ ਆਇਆ, ਅਰ ਆਪਣੇ ਸੁਆਮੀ ਨੂੰ ਖ਼ਬਰ ਦਿੱਤੀ, ਇਹ ਬੀ ਝੱਟ ਸਵਾਰ ਹੋਕੇ ਉੱਥੇ ਜਾ ਪਹੁੰਚੇ, ਉੱਥੋਂ ਸੋਨੇ ਦੇ ਤਿੰਨ ਡਲੇ ਮਿਲੇ, ਇਨ੍ਹਾਂ ਦਾ ਮੁੱਲ ਚਾਲੀ ਹਜਾਰ ਥੋਂ ਘੱਟ ਨਹੀਂ ਸੀ॥

ਇਹ ਖ਼ਬਰ ਬਹੁਤ ਛੇਤੀ ਉਡ ਗਈ, ਅਰ ਢੇਰਾਂ ਦੇ ਢੇਰ ਸੋਨਾ ਹੱਥ ਲੱਗਾ, ਇੱਥੇ ਬੀ ਲੋਕ ਉੱਸੇ ਚਾਹ ਨਾਲ ਕਠੇ ਹੋਏ, ਜਿਹਾ ਤੁਸੀ ਪੜ ਆਏ ਹੋ ਕਿ ਕੈਲੀਫੋਰਨੀਆਂ ਵਿੱਚ ਸੋਨਾ