ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੦)

ਪਾਇਆ ਜਾਂਦਾ ਹੈ, ਦੇਖੋ ਜੋ ਨਦੀਆਂ ਪਹਾੜਾਂ ਥਾਂ ਹੇਠ ਮਦਾਨਾਂ ਵਲ ਵਗਦੀਆਂ ਹਨ, ਉਹ ਰੇਤ ਤੇ ਚਿੱਕੜ ਥਾਂ ਬਾਝ ਆਪਣੇ ਨਾਲ ਸ਼ਿਲਾਂ ਦੇ ਟੋਟੇ ਬੀ ਰੋੜ੍ਹ ਲਿਆਂਦੀਆਂ ਹਨ, ਏਹ ਟੋਟੇ ਇੱਕ ਤਾਂ ਆਪੋ ਵਿੱਚ ਵਡੇ ਜੋਰ ਨਾਲ ਘਸਦੇ ਹਨ, ਦੂਜੇ ਉਨ੍ਹਾਂ ਪਹਾੜੀ ਕੰਢਿਆਂ ਨਾਲ, ਜਿਨ੍ਹਾਂ ਨਾਲ ਨਦੀਆਂ ਟਕਰਾਉਂਦੀਆਂ ਹੋਈਆਂ ਉਤਰਦੀਆਂ ਹਨ, ਵਡੇ ਬਲ ਨਾਲ ਰਗੜ ਖਾਂਦੇ ਹਨ, ਇਸ ਲਈ ਸਿਲਾ ਦੇ ਨਿੱਕੇ ੨ ਟੋਟੇ ਘਸ ੨ ਕੇ ਰੇਤ ਅਰ ਕੰਕਰ ਬਣ ਜਾਂਦੇ ਹਨ, ਇਸ ਲਈ ਜੇ ਸੋਨਾ ਸ਼ਿਲਾ ਵਿੱਚ ਹੁੰਦਾ ਹੈ ਤਾਂ ਸੋਨੇ ਦੇ ਰਤਾ ੨ ਜਿੰਨੇ ਟੋਟੇ ਰੇਤ ਨਾਲ ਹੇਠ ਮਦਾਨਾਂ ਵਿੱਚ ਰੁੜ ਆਉਂਦੇ ਹਨ, ਪਰ ਇੱਥੇ ਪੁੱਜ ਕੇ ਨਦੀ ਵਿੱਚ ਇੰਨਾਂ ਬਲ ਨਹੀਂ ਰਹਦਾ, ਕਿ ਇਨ੍ਹਾਂ ਕੰਕਰਾਂ ਤੇ ਰੇਤ ਨੂੰ ਨਾਲ ਰੋੜ੍ਹ ਲਿਜਾਣ, ਇਸ ਲਈ ਇਨ੍ਹਾਂ ਦੀ ਤਹ ਵਿੱਚ ਬੈਠ ਜਾਂਦੇ ਹਨ, ਅਰ ਇਹੋ ਕਾਰਣ ਹੈ ਕਿ ਬਾਹਲਾ ਨਦੀਆਂ ਦੀ ਰੇਤ ਵਿੱਚ ਸੋਨੇ ਦੇ ਕਿਣਕੇ ਰਲੇ ਹੁੰਦੇ ਹਨ॥

ਉਂਜ ਤਾਂ ਸੋਨਾ ਬਾਹਲੇ ਦੇਸਾਂ ਵਿੱਚ ਮਿਲਦਾ ਹੈ, ਪਰ ਅਜਿਹੇ ਦੇਸ ਬਹੁਤ ਹੀ ਘਟ ਹਨ ਜਿੱਥੇ ਉਹ ਅੰਨ੍ਹੇਵਾਹ ਦਾ ਲਝਦਾ ਹੋਵੇ, ਹਿਮਾਲਾ ਪਹਾੜ ਵਿਖੇ ਕਿਤੇ ੨ ਬੋੜਾ ੨ ਮਿਲਦਾ ਹੈ, ਅਰ ਨਦੀਆਂ ਦੇ ਜੋਰ ਵਿੱਚ ਘਸ ੨ ਕੇ ਰੇਤ ਵਿੱਚ ਰਲਿਆ