ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੮)

ਤੁਸੀਂ ਜਾਣਦੇ ਹੋ ਮੋਹਰਾਂ ਸੋਨੇ ਦੀਆਂ ਬਣਦੀਆਂ ਹਨ, ਇੱਥੇ ਇਨ੍ਹਾਂ ਦਾ ਘੱਟ ਵਰਤਾਰਾ ਹੈ, ਪਰ ਬਾਜੇ ਦੇਸ਼ਾਂ ਵਿੱਚ ਅਸ਼ਰਫ਼ੀ ਵਰਗੇ ਸਿੱਕਿਆਂ ਦਾ ਬਹੁਤ ਚਲਾ ਹੈ, ਸੋਨੇ ਦੀਆਂ ਹੋਰ ਚੀਜਾਂ ਬੀ ਬਣਦੀਆਂ ਹਨ, ਜਿੰਨਾਂ ਸੋਨਾਂ ਸਿੱਕੇ ਘੜਨ ਦੇ ਕੰਮ ਆਉਂਦਾ ਹੈ ਉਂਨਾਂ ਹੋਰ ਕਿਸੇ ਕੰਮ ਨਹੀਂ ਆਉਂਦਾ, ਪਿਨਸਲਾਂ, ਘੜੀਆਂ, ਭਾਂਤ ੨ ਦੇ ਅਮੋਲਕ ਗਹਣੇ, ਕਦੀ ੨ ਵਡੇ ੨ ਆਦਮੀਆਂ ਲਈ ਰਕੇਬੀਆਂ ਤੇ ਥਾਲੀਆਂ ਬੀ ਸੋਨੇ ਦੀਆਂ ਬਣਦੀਆਂ ਹਨ, ਸੋਨਾ ਹਰ ਪ੍ਰਕਾਰ ਦੇ ਤਿੱਲੇ, ਗੋਟਾ, ਕਨਾਰੀ ਬਨਾਉਣ ਦੇ ਕੰਮ ਆਉਂਦਾ ਹੈ, ਅਰ ਇਹ ਕੰਮ ਹਿੰਦੁਸਤਾਨ ਵਿੱਚ ਬਹੁਤ ਹੁੰਦਾ ਹੈ, ਤੁਸੀਂ ਡਿੱਠਾ ਹੋਊ ਕਿ ਸਰਦਾਰਾਂ ਤੇ ਰਾਜਿਆਂ ਦੇ ਹਾਥੀਆਂ ਦੀਆਂ ਭੁੱਲਾਂ ਪੁਰ ਸੁਨਹਰੀ ਕੰਮ ਕੀਤਾ ਹੋਇਆ ਹੁੰਦਾ ਹੈ, ਇਸ ਨਾਲ ਓਹ ਕਿਹੇ ਜਗਮਗ ੨ ਕਰਦੇ ਦਿੱਸਦੇ ਹਨ, ਹਿੰਦੁਸਤਾਨੀ ਅਮੀਰਾਂ ਦੇ ਕਪੜੇ ਬੀ ਬਾਹਲਾ ਵਡਮੁੱਲੇ ਤਿੱਲੇ ਨਾਲ ਝਲ ਮਲ ੨ ਕਰਦੇ ਹਨ॥

ਬਾਹਲੀਆਂ ਧਾਤਾਂ ਹਥੌੜੇ ਨਾਲ ਕੁਟਿਆਂ ਫੈਲ ਜਾਂਦੀਆਂ ਹਨ, ਜਾਂ ਖਿੱਚੀਏ ਤਾਂ ਉਨ੍ਹਾਂ ਦੀ ਤਾਰ ਬਣ ਜਾਂਦੀ ਹੈ, ਤੇ ਕਰੜੀ ਅਗ ਨਾਲ ਪੰਘਰ ਬੀ ਪੈਂਦੀਆਂ ਹਨ, ਕੁਟਿਆਂ ਸੋਨਾ ਅਜਿਹਾ ਪਤਲਾ ਬਰੀਕ ਹੋ ਜਾਂਦਾ ਹੈ ਕਿ ਦੇਖਿਆਂ ਅਕਲ ਚਕ੍ਰਿਤ