ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੫)

ਇਹ ਗੱਲਾਂ ਜੋ ਮਲੂਮ ਹੋਈਆਂ ਹਨ, ਉਨ੍ਹਾਂ ਦਾ ਵੀ ਇਹੋ ਕਾਰਣ ਹੈ, ਕਿ ਜਗਤ ਜੋ (ਚੀਜਾਂ) ਸਾਡੇ ਆਲੇ ਦੁਆਲੇ ਹੈ, ਲੋਕਾਂ ਨੇ ਉਨ੍ਹਾਂ ਦੇ ਰਤਾ ੨ ਜਿੰਨੇ ਫਰਕ ਨੂੰ ਦੇਖਣ ਅਰ ਉਨ੍ਹਾਂ ਪੁਰ ਧਿਆਨ ਦੇਣਾ ਸਿਖ ਲੀਤਾ ਹੈ, ਦੇਖੋ ਕਿੰਨੇ ਆਦਮੀ ਦੇਗਚੀ ਨੂੰ ਅੱਗ ਪੁਰ ਉਬਲਦਿਆਂ ਦੇਖਦੇ ਹਨ, ਅਰ ਉਸ ਵਿੱਚੋਂ ਭਾਫ ਨਿੱਕਲਦੀ ਵੱਲ ਤਕਦੇ ਹਨ, ਪਰ ਕੋਈ ਜਣਾ ਇਸ ਪੁਰ ਗੌਰ ਨਹੀਂ ਕਰਦਾ, ਤਦ ਬੀ ਅਜਿਹੀ ਸਧਾਰਣ ਗੱਲ ਨੂੰ ਧਿਆਨ ਨਾਲ ਦੇਖਿਆਂ ਅਰ ਉਸ ਪੁਰ ਸੋਚ ਵਿਚਾਰ ਕੀਤਿਆਂ ਰੇਲ ਦਾ ਇੰਜਨ ਬਣਿਆ

ਰੱਖ ਵਿੱਚ ਜੋ ਚੀਜਾਂ ਉੱਗਦੀਆਂ ਹਨ, ਉਨ੍ਹਾਂ ਦੇ ਸਮਾਂਚਾਰ ਵਿੱਚ ਅਸਾਂ ਘਾਹਾਂ ਦਾ ਹਾਲ ਤੁਹਾਨੂੰ ਕੁਝ ਨਹੀਂ ਦੱਸਿਆ, ਇਸ ਦਾ ਕਾਰਣ ਇਹ ਨਹੀਂ ਹੈ, ਕਿ ਇਸ ਭਾਂਤ ਦੇ ਬੂਟਿਆਂ ਵਿੱਚੋਂ ਕੋਈ ਵਸਤ ਵਰਣਨ ਕਰਨ ਦੇ ਯੋਗ ਨਹੀਂ ਹੁੰਦੀ, ਸਗੋਂ ਬੱਚਿਆਂ ਨੂੰ ਇਨ੍ਹਾਂ ਦਾ ਸਮਝਣਾ ਕਠਨ ਹੈ, ਕਿੰਉ ਜੋ ਇਨ੍ਹਾਂ ਦੇ ਫੁਲ ਨਿੱਕੋ ੨ ਅਰ ਅਚਰਜ ਬਣਤ ਦੇ ਹੁੰਦੇ ਹਨ, ਘਾਹ ਦੀ ਭਾਂਤ ਵਿੱਚ ਬਹੁਤ ਸਾਰੇ ਬੂਟੇ ਗਿਣੇ ਜਾਂਦੇ ਹਨ, ਕਣਕ, ਜੋ ਮਕਈ, ਬਾਜਰਾ ਅਰ ਹੋਰ ਅਨਾਜ ਜਿਹੜੇ ਖਾਂਦੇ ਹਨ, ਸਭ ਘਾਹ ਦੀ ਹੀ ਭਾਂਤ ਵਿੱਚੋਂ ਹਨ, ਬਰਖਾ ਰੁੱਤ ਵਿੱਚ