ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੩)

ਜੇ ਕਿਸੇ ਛੰਬ ਕੋਲ ਜਾ ਨਿਕਲੋ ਤਾਂ ਸਰਕੰਡਿਆਂ ਦੇ ਝੰਡ ਜਿਨ੍ਹਾਂ ਵਿੱਚੋਂ ਮੁੰਜ ਨਿੱਕਲਦੀ ਹੈ, ਤੁਹਾਨੂੰ ਦਿੱਸਣਗੇ, ਇਨ੍ਹਾਂ ਦੇ ਚਿੱਟੇ ੨ ਗੁੱਛੇ ਜਦ ਪੌਣ ਵਿੱਚ ਖੰਭਾਂ ਦੀ ਕਲਗੀ ਵਾਝੁ ਲਹਹਾਉਂਦੇ ਹਨ, ਜਾਂ ਸਵੇਰੇ ਸੂਰਜ ਦੇ ਪ੍ਰਕਾਸ਼ ਨਾਲ ਚਮਕਦੇ ਹਨ, ਤਾਂ ਕਿਹੇ ਸੋਹਣੇ ਲਗਦੇ ਹਨ, ਸਰਕੰਡੇ ਦਾ ਹਰ ਭਾਗ ਕੰਮ ਆਉਂਦਾ ਹੈ, ਹੇਠਲੇ ਹਿੱਸੇ ਵਿੱਚ ਜੋ ਹਰੀਆਂ ੨ ਪੱਤੀਆਂ ਹੁੰਦੀਆਂ ਹਨ, ਉਨ੍ਹਾਂ ਦੇ ਛੱਪਰ ਬਦੇ ਹਨ, ਕਾਂਨੇ ਮੂੜੇ ਤੇ ਚਿਕਾਂ ਆਦਿਕ ਦੇ ਬਣਾਉਣ ਦੇ ਕੰਮ ਆਉਂਦੇ ਹਨ, ਉਪਰਲਾ ਭਾਗ ਜਿਸ ਨੂੰ ਤੀਲੀ ਆਖਦੇ ਹਨ, ਪਤਲਾ ਤੇ ਗਾਂਦੂਮ ਜਿਹਾ ਹੁੰਦਾ ਹੈ, ਉਹ ਇਸ ਕੰਮ ਨਹੀਂ ਆਉਂਦਾ, ਉਸ ਦੀਆਂ ਸਿਰਕੀਆਂ ਸੀਉਂਦੇ ਹਨ, ਬਰਸਾਤ ਵਿੱਚ ਇਨ੍ਹਾਂ ਨਾਲ ਗਡੀਆਂ ਤੇ ਉਂਨਾਂ ਦੇ ਭਾਰ ਢਕਦੇ ਹਨ, ਕਈ ਥਾਈਂ ਗਰੀਬ ਲੋਕ ਕਾਨੇ ਦਾ ਗੁਦਾ ਕਢਕੇ ਖਾਂਦੇ ਹਨ, ਇਸ ਨੂੰ ਓਹ ਖਿੱਲਾ ਆਖਦੇ ਹਨ, ਅਸੀ ਅਜੇ ਮੁੰਜ ਵਾਣ ਤੇ ਰੱਸੀਆਂ ਦਾ ਵਰਣਨ ਨਹੀਂ ਕੀਤਾ, ਏਹ ਬੀ ਇੱਸੇ ਥਾਂ ਬਣਦੀਆਂ ਹਨ, ਸਰਕੰਡੇ ਦੇ ਉਪਰ ਇੱਕ ਸੱਕ ਜਿਹਾ ਹੁੰਦਾ ਹੈ, ਅਰ ਇਸ ਦੇ ਸਿਰੇ ਇਕੁਰ ਨਿੱਕਲੇ ਅਰ ਨਿਵੇਂ ਹੋਏ ਹੁੰਦੇ ਹਨ, ਜਿਹਾ ਸਰਕੰਡੇ ਵਿੱਚੋਂ ਪੱਤੀਆਂ ਨਿਕਲੀਆਂ ਹੋਈਆਂ ਹਨ, ਪਰ ਜੇ ਇਹ ਸੱਕੜ ਜਿਹਾ