ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੦)

ਪਾਉਂਦੇ ਹਨ, ਕਰੀਰ ਦੀਲਕੜੀ ਭਾਂਵੇ ਕਰੜੀ ਤੇ ਚਿੱਟੀ ਹੁੰਦੀ ਹੈ, ਪਰ ਬਹੁਤ ਕੰਮ ਨਹੀਂ ਆਉਂਦੀ, ਹਾਂ ਇਸ ਪੁਰ ਬੇਲ ਬੂਟੇ ਚੰਗੇ ਉਕਰੇ ਜਾਂਦੇ ਹਨ, ਅਰ ਵਾਧਾ ਇਹ ਕਿ ਕੀੜਾ ਨਹੀਂ ਲਗਦਾ॥

ਜਾਲ ਦੇ ਬ੍ਰਿਛ ਦਾ ਬੀ ਇਹੋ ਹਾਲ ਹੈ, ਇਹ ਰੁੱਖ ਦੀਆਂ ਸਭ ਥੋਂ ਸੁੱਕੀਆਂ ਥਾਵਾਂ ਵਿੱਚ ਹੁੰਦਾ ਹੈ, ਲੋਕਾਂ ਦਾ ਖਿਆਲ ਹੈ ਕਿ ਇਸ ਨੂੰ ਨਾ ਇੱਕ ਥਾਂ ਥਾਂ ਪੁਟ ਕੇ ਦੂਜੀ ਥਾਂ ਲਾ ਸੱਕਦੇ ਹਨ, ਨਾ ਬਾਗ ਵਿੱਚ ਬੀਜਿਆਂ ਸੌਖ ਨਾਲ ਉਗ ਸੱਕਦਾ ਹੈ, ਕਰੀਰ ਤੇ ਜਾਲ ਪੁਰ ਕਦੀ ਇੱਕ ਵੇਲ ਬੀ ਹੁੰਦੀ ਹੈ, ਇਸ ਦੀਆਂ ਕੋਮਲ ਸਾਵੀਆਂ ੨ ਟਾਹਣੀਆਂ, ਅਰ ਪੱਤੇ ਅਜਿਹੇ ਨਿੱਕੇ ੨ ਹੁੰਦੇ ਹਨ ਕਿ ਸਾਰੀ ਵੱਲ ਇੱਕ ਹਰੇ ਖੰਭ ਵਾਂਝੂ ਦਿੱਸਦੀ ਹੈ, ਜਦ ਤੀਕ ਇਸ ਦੀਆਂ ਟਾਹਣੀਆਂ ਨਹੀਂ ਨਿੱਕਲਦੀਆਂ, ਅਰ ਚਿੱਟੀਆਂ ਨੋਕਦਾਰ ਕੂਮਲੀਆਂ ਹੀ ਧਰਤੀ ਥੋਂ ਫੁਟਦੀਆਂ ਹਨ, ਤਾਂ ਇਨ੍ਹਾਂ ਨੂੰ ਕੱਟ ਲੈਂਦੇ ਹਨ, ਅਰ ਦੁਧ ਵਿੱਚ ਉਬਾਲ ਕੇ ਤਰਕਾਰੀ ਵਾਧੂ ਖਾਂਦੇ ਹਨ॥

ਤੜਕੇ ਹੀ ਉਠੋ ਜਦੋਂ ਅਜੇ ਪੌਣ ਤਪੀ ਨਾ ਹੋਵੇ ਤੇ ਤੇਲ ਪਰ੍ਹਾਂ ਪੁਰ ਹੋਵੇ, ਅਰ ਉਸ ਵੇਲੇ ਰੱਖ ਵਿੱਚ ਜਾ ਨਿਕਲੋ, ਤਾਂ ਝਾੜੀਆਂ ਵਿੱਚ ਇੱਕ ਅਚਰਜ ਫੁੱਲ ਦੇਖੋਗੇ, ਇਹ ਫੁੱਲ