ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੯)

ਕੀਤਾ ਗਿਆ ਹੈ, ਕਿ ਇਸਦਾ ਕਪੜਾ ਉਣਿਆ ਜਾਵੇ, ਪਰ ਅਜੇ ਇਹ ਚੌਲ ਪੂਰੀ ਨਹੀਂ ਉਤਰੀ, ਇਸ ਬ੍ਰਿਛ ਦੀਆਂ ਟਾਹਟੀਆਂ ਵਿਚ ਸੱਕ ਦੇ ਹੇਠਾਂ ਇੱਕ ਵਡੀ ਗੁਣਕਾਰ ਤਾਰ ਹੁੰਦੀ ਹੈ, ਟਾਹਣੀਆਂ ਨੂੰ ਵਢਕੇ ਕੁਟਦੇ ਹਨ, ਅਰ ਫੇਰ ਸੱਕ ਨੂੰ ਤਾਰ ਸਮੇਤ ਲਾਹ ਲੈਂਦੇ ਹਨ, ਪਰ ਸੱਕ ਦੇ ਅੰਦਰ ਇੱਕ ਪਦਾਰਥ ਚੀਚੀਆ ਗੋਂਦ ਵਰਗਾ ਭਰਿਆ ਹੁੰਦਾ ਹੈ, ਸਨ ਵਿੱਚ ਵੀ ਇਸ ਪ੍ਰਕਾਰ ਦਾ ਪਦਾਰਥ ਹੁੰਦਾ ਹੈ, ਪਰ ਉਹ ਧੋਤਿਆਂ ਨਿਕਲ ਜਾਂਦਾ ਹੈ, ਪਰ ਇਹ ਛੇਤੀ ਨਹੀਂ ਲੈਂਹਦਾ, ਇਸ ਲਈ ਤਾਰਾਂ ਦੇ ਸਾਫ ਕਰਨ ਲਈ ਵਡਾ ਔਖ ਹੁੰਦਾ ਹੈ, ਪਰ ਏਹ ਤਾਰਾਂ ਪੱਕੀਆਂ ਤੇ ਸੁਹਣੀਆਂ ਹੁੰਦੀਆਂ ਹਨ॥

ਰੱਖ ਵਿੱਚ ਕਰੀਰ ਦਾ ਰੁੱਖ ਬੀ ਵਰਣਨ ਕਰਨ ਦੇ ਜੋਗ ਹੈ, ਇਹ ਬ੍ਰਿਛ ਇਸ ਬੁਤੈਤ ਦਾ ਹੁੰਦਾ ਹੈ, ਕਿ ਬਸੰਤ ਰੁੱਤ ਵਿੱਚ ਜਦ ਇਸ ਨੂੰ ਫੁੱਲ ਪੈਂਦੇ ਹਨ, ਤਾਂ ਸਾਰੀ ਰਖ ਲਾਲ ਦਿਸਦੀ ਹੈ, ਇਸ ਬਿਛ ਦੇ ਪੱਤੇ ਨਹੀਂ ਹੁੰਦੇ, ਸਗੋਂ ਸੁਸ਼ਕ ਵਰਗੀਆਂ ਲੰਮੀਆਂ ੨ ਸਾਵੀਆਂ ਟਾਹਣੀਆਂ ਨਿੱਕਲਦੀਆਂ ਹਨ, ਜਦ ਫੁਲ ਝੜ ਜਾਂਦੇ ਹਨ, ਤਾਂ ਇੱਕ ਭਾਂਤ ਦਾ ਫਲ ਲੱਗਦਾ ਰ, ਇਹ ਕੁਝ ਸੁਆਦੀ ਤਾਂ ਹੁੰਦਾ ਨਹੀਂ, ਪਰ ਗਰੀਬ ਗੁਰਬੇ ਇਸ ਨੂੰ ਸੁਕਾਕੇ ਖਾਂਦੇ ਹਨ, ਤੇਲ ਜਾਂ ਸਿਰ ਕੇ ਵਿੱਚ ਅਚਾਰ