ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੭)

ਹੈ, ਇੱਸੇ ਕਰਕੇ ਚਰਵਾਹੇ ਉਸ ਨੂੰ ਬਾਹਲਾ ਛਾਂਗ ਸਿਟਦੇ ਹਨ - ਇਸ ਨਾਲ ਬ੍ਰਿਛ ਦੀ ਸੂਰਤ ਵਿੰਗ ਵਿੰਗੀ ਜਿਹੀ ਹੋ ਜਾਂਦੀ ਹੈ, ਜੇ ਇਸ ਨੂੰ ਛਾਂਗਿਆ ਨਾ ਜਾਵੇ, ਅਰ ਚੰਗੀ ਤੋਂ ਵਿਚ ਉਗੇ, ਤਾਂ ਚੰਗਾ ਲੰਮਾ ਤੇ ਸਿਧਾ ਉਗੇ, ਇਸਦੀ ਲੱਕੜ ਕਰੜੀ ਤੇ ਬਾਹਲਾ ਅੰਦਰੋਂ ਕਾਲੀ ਹੁੰਦੀ ਹੈ, ਇਸ ਦਾ ਬਾਲਣ ਬਹੁਤ ਚੰਗਾ ਹੁੰਦਾ ਹੈ, ਨਿਰਾ ਉਪਰਲਾ ਭਾਗ ਨਹੀ, ਸਗੋਂ ਜੜਾਂ ਬੀ ਚੰਗੀਆਂ ਬਲਦੀਆਂ ਹਨ, ਜਿਥੋਂ ਵਢਿਆ ਜਾਵੇ ਮੀਂਹ ਵਸਦਿਆਂ ਹੀ ਉਥੇ ਸਭਨੀ ਪਾਸੀ ਨਿਕੀਆਂ ੨ ਟਾਹਣੀਆਂ ਦਾ ਇਕ ਤੂੰਡ ਫੁਟ ਪੈਂਦਾ ਹੈ, ਏਹ ਟਾਹਣੀਆਂ ਉਨਾਂ ਜੜਾਂ ਵਿਚੋਂ ਨਿਕਲਦੀਆਂ ਹਨ, ਜੋ ਧਰਤੀ ਦੇ ਅੰਦਰ ਦੂਰ ਤੀਕ ਫੈਲਰੀਆਂ .. ਹੁੰਦੀਆਂ ਹਨ, ਅਰ ਜਿਨ੍ਹਾਂ ਦਾ ਵਰਣਨ ਹੁਣੇ ਹੋ ਚੁੱਕਾ ਹੈ।

ਇਸ ਦੀ ਫਲੀ ਡੰਗਰਾਂ ਲਈ ਵੱਡਾ ਬਲਵਾਨ ਚਾਰਾ ਹੈ, ਜਦ ਇਹ ਕੱਚੀ ਹੁੰਦੀ ਹੈ, ਤਾਂ ਇਸਦੀ ਭਾਜੀ ਰਿੰਨਦੇ ਹਨ, ਜੰਡ ਦੋ ਪ੍ਰਕਾਰ ਦਾ ਹੁੰਦਾ ਹੈ, ਇੱਕ ਨੂੰ ਜੰਡ ਦੂਜੇ ਨੂੰ ਕਨੇਡੀ ਆਖਦੇ ਹਨ, ਇਨਾਂ ਦੁਹਾਂ ਦੀ ਸੁਰਤ ਅਜਿਹੀ ਮਿਲਦੀ ਹੈ, ਕਿ ਇਨਾਂ ਦਾ ਭੇਦ ਨਿਰੇ ਓਹ ਲੋਕ ਜਾਨਦੇ ਹਨ, ਜਿਨ੍ਹਾਂ ਨੂੰ ਬ੍ਰਿਛਾਂ ਦੀ ਪਛਾਣ ਹੈ, ਇਕ ਭਾਂਤ ਪੰਜਾਬ ਦੇ ਦੱਖਣ ਤੇ ਦੂਜੀ ਉੱਤਰ ਨੂੰ ਹੁੰਦੀ ਹੈ।