ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੬)

ਦਾ ਹੈ, ਹਰ ਬ੍ਰਿਛ ਵਿੱਚ ਇੱਕ ਵਿਚਲੀ ਜੜ੍ਹ ਹੁੰਦੀ ਹੈ, ਇਸਦੇ ਆਲੇ ਦੁਆਲੇ ਹੋਰ ਪਤਲੀਆਂ ੨ ਜੜਾਂ ਹੁੰਦੀਆਂ ਹਨ, ਵਿਚਲੀ ਜੜ੍ਹ ਨੂੰ ਟਾਪ ਰੂਟ ਅਰਥਾਤ ਪਾਣੀ ਖਿੱਚਣ ਵਾਲੀ ਜੜ੍ਹ ਕੰਹਦੇ ਹਨ, ਜੰਡ ਦੇ ਬ੍ਰਿਛ ਵਿਚ ਇਹ ਟਾਪ ਰੂਟ ਬਹੁਤ ਵਡੀ ਹੁੰਦੀ ਹੈ, ਪਹਲੇ ਧਰਤੀ ਦੇ ਅੰਦਰ ਸਿੱਧੀ ਚਲੀ ਜਾਂਦੀ ਹੈ, ਫੇਰ ਮੁੜਕੇ ਕੁਝ ਦੂਰ ਤੀਕ ਵਿੰਗੀ ਖਿੱਲਰਦੀ ਹੈ, ਫੇਰ ਹੇਠ ਨੂੰ ਹੋ ਤੁਰਦੀ ਹੈ, ਗੱਲ ਕਾਹਦੀ ਇਸੇ ਤਰ੍ਹਾਂ ਮੁੜਦੀ ਮੁੜਦੀ ਧਰਤੀ ਦੇ ਅੰਦਰ ਜਿਥੇ ਕਿਤੇ ਪਾਣੀ ਦੀ ਤਰੀ ਹੁੰਦੀ ਹੈ, ਫੈਲਦੀ ਤੁਰੀ ਜਾਂਦੀ ਹੈ, ਜਿਸ ਸਾਹਬ ਨੇ ਇਹ ਸਮਾਚਾਰ ਲਿਖਿਆ ਹੈ, ਉਸ ਨੇ ਵਡੇ ਜਤਨ ਨਾਲ ੧੮੭੮ ਈ: ਵਿਚ ਭਹੁਤ ਰੁਪਯਾ ਖਰਚ ਕਰਕੇ ਇਕ ਜੰਡ ਦੀ ਸਬੂਤ ਜੜ੍ਹ ਕਢਵਾਈ ਸੀ, ਅਰ ਇੱਕ ਅਚਰਜ ਵਸਤ ਦੀ ਤਰ੍ਹਾਂ ਪੇਰਸ ਦੀ ਨਮਾਇਸ਼ ਗਾਹ [ਮੰਡੀ] ਵਿਚ ਭੇਜਿਆ, ਜੜ ਜੋ ਨਿਕਲੀ ੮ ਫੁਟ ਥੋਂ ਵਧੀਕ ਲੰਮੀ ਸੀ, ਟੋਇਆ ਜੋ ਇਕੁਰ ਬਣ ਗਿਆ ਸੀ, ਉਹ ਦੇਖਣ ਜੋਗ ਸੀ, ਕਦੀ ਹੇਠ ਨੂੰ ਸਿਧਾ ਲਗਾ ਜਾਂਦਾ ਸੀ, ਕਦੀ ਇਕ ਪਾਸੇ ਨੂੰ ਹੋ ਤੁਰਦੀ ਸੀ, ਫੇਰ ਹੇਠ ਨੂੰ ਤੁਰਦਾ ਸੀ॥

ਜੰਡ ਦਾ ਬ੍ਰਿਛ ਵਡੇ ਕੰਮ ਆਉਂਦਾ ਹੈ, ਇਸ ਦੇ ਪ ਤੇ ਟਾਹਣੀਆਂ ਬਕਰੀਆਂ ਤੇ ਡੰਗਰਾਂ ਦਾ ਮਨ ਭਾਉਤ ਖਾਜਾ