ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੫)

ਉਥੇ ਵਾਹੀ ਨਹੀਂ ਕਰਦੇ, ਕਿਉਂ ਜੋ ਨਦੀ ਥਾਂ ਦੂਰ ਹੁੰਦਾ ਹੈ, ਅਰ ਧਰਤੀ ਵਿਚੋਂ ਪਾਣੀ ਬਹੁਤ ਡੂੰਘਾ ਨਿਕਲਦਾ ਹੈ, ਖੂਹ ਬਣਾਇਆ ਜਾਵੇ ਤਾਂ ਪਹਲੇ ਲਾਗਤ ਨਹੀਂ ਮਾਣ, ਦੂਜੇ ਟਿੰਡਾਂ ਨੂੰ ਪਾਣੀ ਤੀਕ ਪੁਚਾਉਣ ਲਈ ਹਰਟ ਪੁਰ ਇਡੀ ਮਾਲ ਪਾਉਣੀ ਪਵੇ, ਕਿ ਬਲਦਾਂ ਥੋਂ ਖਿੱਚੀ ਨਹੀ ਜਾਵੇ।

ਬਾਰ ਦੇ ਕੰਢੇ ਪੁਰ ਧਰਤੀ ਦੇ ਓਹ ਉਜਾੜ ਭਾਗ ਹੁੰਦੇ ਹਨ, ਕਿ ਜਿਨਾਂ ਨੂੰ ਰਮਨੇ ਜਾਂ ਚਾਰੇ ਲਈ ਛੱਡ ਦਿੰਦੇ ਹਨ, ਇਨਾਂ ਨੂੰ ਪੰਜਾਬ ਵਿਚ ਰੱਖ ਕੰਹਦੇ ਹਨ, ਭਾਵੇਂ ਬਹੁਤ ਰੱਖਾਂ ਬੰਜਰ ਤੇ ਵੈਰਾਨ ਦਿਸਦੀਆਂ ਹਨ, ਪਰ ਉਨ੍ਹਾਂ ਵਿੱਚ ਬਾਹਲੇ ਸੁਯੰਭੂ ਬੂਟੇ ਅਜਿਹੇ ਹੁੰਦੇ ਹਨ, ਕਿ ਉਨ੍ਹਾਂ ਵਿਚੋਂ ਬਾਹਲੇ ਲਾਭਦਾਇਕ ਅਰ ਅਚਰਜ ਹੁੰਦੇ ਹਨ।

ਇਨ੍ਹਾਂ ਉਜਾੜਾਂ ਵਿੱਚ ਬਨਾਸਪਤਿ ਬਾਹਲਾ ਮੀਂਹ ਤੇ ਪ੍ਰੈਲ ਦੇ ਆਸ਼ੇ ਹੁੰਦੀ ਹੈ, ਪਰ ਨਿਰੀ ਪੁਰੀ ਇਨ੍ਹਾਂ ਪੁਰ ਬੀ ਨਹੀਂ ਜਿਹਾਕੁ ਜੰਡ ਦੇ ਬ੍ਰਿਛ ਨੂੰ ਲਓ, ਜੋ ਰਖਦਾ ਸਧਾਰਣ ਰੁੱਖ ਹੈ, ਇਸ ਵਿਚ ਸੰਦੇਹ ਨਹੀਂ ਕਿ ਇਹ ਟਿਬਿਆਂ ਵਿਚ ਉਤਪਤ ਹੁੰਦਾ ਹੈ, ਅਰ ਇਨ੍ਹਾਂ ਵਿਚ ਬਰਸਾਤ ਦਾ ਪਾਣੀ ਭਰ ਜਾਂਦਾ ਹੈ, ਪਰ ਇਹ ਭੀ ਹੈ ਇਸਦੀਆਂ ਜੜਾਂ ਬਹੁਤ ਲੰਮੀਆਂ ਹੁੰਦੀਆਂ ਹਨ, ਇਨਾਂ ਦਾ ਬਹੁਤ ਕੁਝ ਖਾਜਾ ਧਰਤੀ ਦੇ ਅੰਦਰੋਂ ਲੈ