ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੨)

ਵਢਵਾਂ ਵੈਰੀ ਹੈ, ਸਭ ਨੂੰ ਇੱਕੋ ਰੱਸੇ ਵਢ ਸਿਟਦਾ ਹੈ, ਅਰ ਲਹੂ ਪੀ ਜਾਂਦਾ ਹੈ,ਜੇ ਕਦੀ ਫੜਿਆ ਜਾਵੇ ਤਾਂ ਗੋਲ ਮੋਲ ਹੋ ਜਾਂਦਾ ਹੈ,ਲੋਕ ਲੱਤਾਂ ਮਾਰਦੇ ਹਨ,ਤਾਂ ਸੰਗੜ ਜਾਂਦਾ ਹੈ,ਅੱਖਾਂ ਪਾੜ ਦਿੰਦਾ ਹੈ,ਅਰ ਜੀਭ ਬਾਹਰ ਕੱਢ ਦਿੰਦਾ ਹੈ,ਲੋਕ ਸਮਝਦੇ ਹਨ ਕਿ ਮਰ ਗਿਆ, ਪਰ ਜਦ ਓਹ ਅਵੇਸਲੇ ਹੋਏ, ਇਹ ਉਠ ਨਠਿਆ, ਬਸ ਔਹ ਗਿਆ ਔਹ ਗਿਆ, ਸੱਭੇ ਤਕਦੇ ਦੇ ਤਕਦੇ ਰਹ ਜਾਂਦੇ ਹਨ॥

ਅਪੂਸਮ ਪੁਰਾਣੇ ਬ੍ਰਿਛਾਂ ਦੀ ਖੁਡ ਜਾਂ ਜੜਾਂ ਵਿੱਚ ਕੋਈ ਚੰਗੀ ਰਾਖੀ ਵਾਲੀ ਥਾਂ ਵੇਖਕੇ ਘਰ ਬਣਾਉਂਦਾ ਹੈ, ਰਾਤ ਨੂੰ ਸ਼ਿਕਾਰ ਦੀ ਭਾਲ ਵਿੱਚ ਨਿੱਕਲਦਾ ਹੈ, ਅਰ ਆਪ ਬੀ ਰਾਤ ਹੀ ਨੂੰ ਸ਼ਿਕਾਰ ਹੁੰਦਾ ਹੈ, ਮਦੀਨ ਇੱਕ ਸੂਏ ੧੦ ਥੋਂ ੧੬ ਤੀਕ ਬੱਚੇ ਦਿੰਦੀ ਹੈ, ਪਰ ਓਹ ਰਤਾ ੨ ਜਿੰਨੇ ਅਰ ਅੰਨ੍ਹੇ ਹੁੰਦੇ ਹਨ, ਬਿਚਾਰੀ ਥੈਲੀ ਵਿੱਚ ਪਾਕੇ ਲਈ ਫਿਰਦੀ ਹੈ, ਜਦ ਵਡੇ ਹੁੰਦੇ ਹਨ,ਤਾਂ ਆਪ ਤੁਰਨ ਫਿਰਨ ਲੱਗਦੇ ਹਨ।