ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੯)

ਮਝਲਾ ਕੀੜੀ ਖਾਣਾ ਇਡਾ ਵਡਾ ਨਹੀਂ ਹੁੰਦਾ ਪਰ ਬ੍ਰਿਛ ਪੂਰ ਚੜ੍ਹ ਸਕਦਾ ਹੈ, ਜਦ ਕ੍ਰੋਧ ਵਿੱਚ ਹੁੰਦਾ ਹੈ ਤਾਂ ਇਸ ਵਿੱਚੋਂ ਵਡੀਦੁਰਗੰਧਿਆਉਂਦੀ ਹੈ ਅਰਦੂਰ ਤੀਕ ਪਹੁੰਚਦੀ ਹੈ॥

ਨਿੱਕਾ ਕੀੜੀ ਖਾਣਾ ਸਾਢੇ ਸਤ ਇੰਚ ਲੰਮਾ ਹੁੰਦਾ ਹੈ, ਦੇਖਣ ਨੂੰ ਇਹ ਜਨੌਰ ਵੱਡਾ ਦਰ ਮਲੂਮ ਹੁੰਦਾ ਹੈ, ਇਸ ਦੀ ਸਾਰੀ ਦੇਹ ਪੁਰ ਕੂਲੇ ੨ ਵਾਲ ਹੁੰਦੇ ਹਨ ਪਰ ਪੂਛ ਦੇ ਅੰਤ ਪੁਰ ਨਹੀਂ ਹੁੰਦੇ, ਇਸ ਨੂੰ ਬ੍ਰਿਛ ਦੀ ਟਾਹਣੀ ਨਾਲ ਵਲ੍ਹੇਟ ਕੇ ਪਿਛਲੀਆਂ ਟੰਗਾਂ ਦੇ ਸਹਾਰੇ ਬੈਠਾ ਰੰਹਦਾ ਹੈ, ਅਰ ਕਦੀ ਨਹੀਂ ਡਿਗਦਾ ਇਸ ਦੀਆਂ ਬਹੁਤ ਸਾਰੀਆਂ ਗੱਲਾਂ ਗਾੜ ਨਾਲ ਮਿਲਦੀਆਂ ਹਨ, ਅਗਲੇ ਪੰਜਿਆਂ ਨੂੰ ਵਡੀ ਚਤੁਰਾਈ ਨਾਲ ਵਰਤਦਾ ਹੈ ਅਰ ਇਨ੍ਹਾਂ ਨਾਲ ਨਿੱਕੇ ੨ ਕੀੜਿਆਂ ਨੂੰ ਧਰਤੀ ਵਿੱਚੋਂ ਕੱਢ ਲਿਆਉਂਦਾ ਹੈ, ਇਸ ਦੇ ਨਹੁੰ ਵਡੇ ਤਿਖੇ ਤੇ ਮੁੜੇ ਹੋਏ ਹੁੰਦੇ ਹਨ, ਅਰ ਹੱਲਾ ਕਰਨ ਵਿੱਚ ਇਨ੍ਹਾਂ ਚੋਂ ਬਹੁਤ ਕੰਮ ਲੈਂਦਾ ਹੈ, ਇਹ ਨਿੱਕਾ ਜਿਹਾ ਜਨੌਰ ਵਡਾ ਨਿਡਰ ਹੈ ਭੂੰਡਾਂ ਦੇ ਛਤਿਆਂ ਵਿੱਚ ਹੱਥ ਪਾ ਦਿੰਦਾ ਹੈ, ਅਰ ਉਨ੍ਹਾਂ ਦੇ ਆਂਡੇ ਬੱਚੇ ਸਭ ਕਢਕੇ ਚੱਟਮ ਕਰ ਜਾਂਦਾ ਹੈ॥

ਹਿੰਦੁਸਤਾਨ ਵਿੱਚ ਜੋ ਕੀੜੀ ਖਾਣੇ ਹੁੰਦੇ ਹਨ, ਉਨ੍ਹਾਂ ਦੀ ਦੇਹ ਪੁਰ ਵਾਲ ਨਹੀਂ ਹੁੰਦੇ, ਸਗੋਂ ਮੱਛੀ ਵਰਗੇ ਛਿੱਲੜ ਜਿਹੇ