ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

ਜਿਸਦਾ ਅੱਗੇ ਵਰਣਨ ਕਰਾਂਗੇ, ਇਨ੍ਹਾਂ ਦੇ ਢਿਡ ਪੁਰ ਖੱਲ੍ਹ ਦੀ ਇੱਕ ਥੈਲੀ ਹੁੰਦੀ ਹੈ, ਅਰ ਉਸ ਵਿੱਚ ਥਣ ਲੱਗੇ ਹੁੰਦੇ ਹਨ, ਬੱਚੇ ਜੰਮਦੇ ਹਨ ਤਾਂ ਅਜਿਹੇ ਨਿੱਕੇ ੨ ਤੇ ਮਰੇਲ ਹੁੰਦੇ ਹਨ, ਕਿ ਕੁਝ ਚਿਰ ਤੀਕ ਮਾਂ ਉਨ੍ਹਾਂ ਨੂੰ ਥੈਲੀ ਵਿੱਚ ਪਾਈ ਰੱਖਦੀ ਹੈ, ਅਰ ਉਥੇ ਹੀ ਓਹ ਪਲਕੇ ਵੱਡੇ ਹੋ ਜਾਂਦੇ ਹਨ।।
ਬਾਕੀ ਦੀਆਂ ਤਿੰਨਾਂ ਭਾਂਤਾਂ ਵਿੱਚ ਬਹੁਤੇ ਘੱਟ ਪ੍ਰਸਿੱਧ ਜਨੌਰ ਹਨ, ਇਸ ਲਈ ਉਨ੍ਹਾਂ ਨੂੰ ਇੱਥੇ ਨਹੀਂ ਲਿਖਿਆ॥

ਮਨੁਖ


ਰਤਾ ਦੇਖਣਾ, ਸੜਕ ਪੁਰ ਇੱਕ ਹਾਥੀ ਤੁਰਿਆ ਆਉਂਦਾ ਹੈ, ਮਹਾਉਤ ਗਿੱਚੀ ਪੁਰ ਬੈਠਾ ਅਚਿੰਤ ਹਿੱਕ ਰਿਹਾ ਹੈ, ਇਸ ਡੀਲ ਡੌਲ ਵਾਲੇ ਪਸ਼ੂ ਨੂੰ ਉਸਦਾ ਰਤਾ ਭਾਰ ਬੀ ਮਲੂਮ ਨਹੀਂ ਹੁੰਦਾ, ਹਾਥੀ ਦੇ ਸਾਹਮਣੇ ਆਦਮੀ ਕਿੱਡਾ ਛੋਟਾ ਤੇ ਨਿਰਬਲ ਜਾਪਦਾ ਹੈ, ਪਰ ਦੇਖੋ ਇਹ ਇਡੇ ਡੀਲ ਵਾਲਾ ਜਨੌਰ ਹੋਕੇ ਕਿੱਡਾ ਅਸੀਲ ਹੈ, ਆਪਣੇ ਮਹਾਉਤ ਦੀ ਸੈਨਤ ਪੁਰ ਕੰਮ ਕਰਦਾ ਹੈ, ਅਰ ਜੋ ਉਹ ਚਾਹੇ ਸੋ ਕਰਵਾਉਂਦਾ ਹੈ ॥
ਹੁਣ ਰਤਾ ਇਸ ਵੇੜ੍ਹੇ ਦੀ ਵੱਲ ਦੇਖੋ, ਇੱਕ ਕੁੱਤਾ ਛੋਟੇ ਜਿਹੇ ਬਾਲਕ ਨਾਲ ਖੇਡਾਂ ਕਰਦਾ ਦਿੱਸਦਾ ਹੈ, ਮਾਨੋ ਇਹ