ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੮)

ਭੀੜੀ ਤੇ ਸੌੜੀ ਥਾਂਉ ਵਿੱਚ ਜਾ ਸਕਦੀ ਹੈ, ਇੱਸੇ ਜੀਭ ਨਾਲ ਸਾਰੀਆਂ ਕੀੜੀਆਂ ਸਮੇਟਦਾ ਹੈ ਅਰ ਖਾਂਦਾ ਹੈ, ਜੇ ਕਰਤਾਰ ਉਸ ਨੂੰ ਇਹ ਸੰਦ ਨਾ ਬਖਸ਼ਦਾ ਤਾਂ ਭੁੱਖਾ ਮਰ ਜਾਂਦਾ, ਕਿਉ ਜੋ ਇੱਕ ਤਾਂ ਇਸ ਦਾ ਮੂੰਹ ਨਿੱਕਾ ਜਿਹਾ ਹੁੰਦਾ ਹੈ, ਦੂਜੇ ਦੰਦ ਨਹੀਂ ਹੁੰਦੇ॥

ਕੀੜੀ ਖਾਣਾ ਪੈਂਦਾ ਹੈ ਤਾਂ ਗੋਲ ਮੋਲ ਬਣ ਜਾਂਦਾ ਹੈ, ਅਰ ਆਪਣੀ ਗੁਛੇਦਾਰ ਪੂਛ ਨੂੰ ਇੰਉ ਲਪੇਟ ਲੈਂਦਾ ਹੈ ਕਿ ਦੇਖਣ ਵਾਲਾ ਔਖਾ ਹੀ ਪਛਾਣਦਾ ਹੈ ਜੋ ਇਹ ਕੋਈ ਜਨੌਰ ਹੈ ਕਿ ਸ਼ੁੱਕਾ ਘਾਹ ਹੈ, ਮੀਂਹ ਥੋਂ ਬਚਣ ਲਈ ਬੀ ਉਹ ਉਹੋ ਜੁਗਤ ਕਰਦਾ ਹੈ, ਜੋ ਲੋਕ ਇਸ ਦਾ ਸ਼ਿਕਾਰ ਕਰਦੇ ਹਨ ਓਹ ਪ ਵਿੱਚ ਅਜਿਹੀ ਖੜ ਖੜਾਹਟ ਕਰਦੇ ਹਨ, ਕਿ ਇਸ ਨੂੰ ਮੀਂਹ ਵੱਸਣ ਦੀ ਕ੍ਰਿਤਿ ਹੋ ਜਾਂਦੀ ਹੈ, ਬਿਅਕਲ ਪਸੂ ਪੂਛ ਹੋਰ ਚੰਗੀ ਤਰ੍ਹਾਂ ਲਵੇਟਦਾ ਹੈ, ਅਰ ਸ਼ਿਕਾਰੀ ਚੁਪ ਚੁਪਾਤਾ ਨੇਜਾ ਮਾਰਕੇ ਦਮ ਬਰਾਬਰ ਕਰ ਦਿੰਦਾ ਹੈ, ਜੇ ਇਡੀ ਤਕੜਾਈ ਨਾ ਕਰਨ ਤਾਂ ਚੇਤੇ ਰਖੋ ਕਿ ਇਸ ਜੰਤੁ ਦੀਆਂ ਅਗਲੀਆਂ ਟੰਗਾਂ ਵਿੱਚ ਇੱਡਾ ਬਲ ਹੁੰਦਾ ਹੈ, ਕਿ ਆਦਮੀ ਤੇ ਜਨੌਰਾਂ ਨੂੰ ਉਨ੍ਹਾਂ ਵਿੱਚ ਘੁੱਟ ਕੇ ਅਧਮੋਇਆ ਕਰ ਦਿੰਦਾ ਹੈ, ਅਰ ਕਦੀ ੨ ਤਾਂ ਮੂਲੋਂ ਹੀ ਜਾਨ ਨਹੀਂ ਰਹਿਣ ਦਿੰਦਾ॥