ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੧)

ਸਪਰਮ ਵ੍ਹੇਲ ਦਾ ਸ਼ਿਕਾਰ ਬੀ ਇਕੁਰ ਹੀ ਹੁੰਦਾ ਹੈ, ਇਹ ਅਮੀਕਾ ਦੇ ਦੱਖਣ ਵਲ ਬਹੁਤ ਮਿਲਦੀ ਹੈ, ਇਸ ਦੇ ਮੂੰਹ ਵਿੱਚ ਬਲੇਨ ਨਹੀਂ ਹੁੰਦੀ, ਪਰ ਹੇਠਲੇ ਜਬਾਹੜੇ ਵਿੱਚ ਵਡੇ ੨ ਮੁੜੇ ਹੋਏ ਦੰਦ ਹੁੰਦੇ ਹਨ, ਉਪਰਲੇ ਵਿੱਚ ਨਹੀਂ ਹੁੰਦੇ, ਇਸ ਵਿੱਚ ਚਰਬੀ ਬਹੁਤ ਨਹੀਂ ਹੁੰਦੀ, ਪਰ ਇਸ ਦੀ ਚਰਬੀ ਦਾ ਤੇਲ ਸਾਫ ਬਹੁਤ ਹੁੰਦਾ ਹੈ, ਅਰ ਕਲਾਂ ਇਸ ਨਾਲ ਸਾਫ ਕੀਤੀਆਂ ਜਾਂਦੀਆਂ ਹਨ॥

ਇਹ ਨਲੈਂਡ ਵੇਲ ਨਾਲੋਂ ਵਡੀ ਬੀ ਹੁੰਦੀ ਹੈ, ਅਰਥਾਤ ੮੦ ਫੁਟ, ਇਸ ਦਾ ਸਿਰ ਬਹੁਤ ਵੱਡਾ ਹੁੰਦਾ ਹੈ, ਸਾਰੀ ਦੇਹ ਦੀ ਇੱਕ ਤਿਹਾਈ ਦੇ ਤੁੱਲ ਇਸ ਦਾ ਸਿਰ ਹੈ, ਕਾਰਣ ਇਹ ਹੈ, ਕਿ ਇਸ ਵਿੱਚ ਇੱਕ ਪ੍ਰਕਾਰ ਦਾ ਤੇਲ ਹੁੰਦਾ ਹੈ, ਜਦ ਮਾਰ ਲੈਂਦੇ, ਤਾਂ ਸਿਰ ਵਿੱਚ ਵੱਡਾ ਸਾਰਾ ਛੇਕ ਕਢਕੇ ਤਿੰਨ ਚਾਰ ਆਦਮੀ ਡੋਲ ਭਰ ੨ ਕੇ ਵਿੱਚੋਂ ਕਢੀ ਜਾਂਦੇ ਹਨ, ਉਹਪੌਣ ਖਾਕੇ ਜੰਮ ਜਾਂਦਾ ਹੈ, ਉਸ ਦੀਆਂ ਮੋਮ ਵਟੀਆਂ ਬਣਦੀਆਂ ਹਨ॥

ਅੰਬਰ ਧੀ ਇਸੇ ਵਿੱਚੋਂ ਨਿੱਕਲਦਾ ਹੈ, ਪਹਿਲਾਂ ਕਿਸੇ ਨੂੰ ਇਹ ਮਲੂਮ ਨਹੀਂ ਸੀ ਕਿ ਅੰਬਰ ਕਿਥੋਂ ਨਿਕਲਦਾ ਹੈ,