ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੯)

ਬਲੇਨ ਵਢ ਲੈਂਦੇ ਹਨ, ਅਰ ਜੀਭ ਦੀ ਚਰਬੀ ਕਢ ਲੈਂਦੇ ਹਨ, ਬਲੇਨ ਵਡੀ ਗੁਣ ਦਾਇਕ ਵਸਤ ਹੈ, ਪਹਲੇ ਤਾਂ ਕਰੜੀ ਹੁੰਦੀ ਹੈ, ਪਰ ਦਸ ਬਾਰਾਂ ਘੰਟੇ ਪਾਣੀ ਵਿੱਚ ਉਬਲਣ ਨਾਲ ਕੁਲੀ ਹੋ ਜਾਂਦੀ ਹੈ, ਇਸ ਦੀਆਂ ਤੀਲੀਆਂ ਬਣਾਈਆਂ ਜਾਂਦੀਆਂ ਹਨ, ਜੋ ਕਾਲੇ ਰੰਗ ਦੀਆਂ ਚਮਕ ਤੇ ਲਚਕ ਵਾਲੀਆਂ ਹੁੰਦੀਆਂ ਹਨ, ਛਤਰੀਆਂ ਤੇ ਮੇਮਾਂ ਦੇ ਬਸਤਾਂ ਵਿੱਚ ਅਰ ਹੋਰ ਕਈ ਥਾਈਂ ਲਾਈਆਂ ਜਾਂਦੀਆਂ ਹਨ॥

ਇਸ ਦੀ ਦੂਜੀ ਗੁਣਕਾਰ ਚੀਜ ਇਸ ਦੀ ਚਰਥੀ ਹੈ, ਪਹਲਾਂ ਵਡੇ ੨ ਟੋਟੇ ਵਢ ਲੈਂਦੇ ਹਨ, ਫੇਰ ਨਿੱਕੇ ਕਰਕੇ ਵਡੇ ੨ ਤਾਂਬੇ ਦੇ ਭਾਂਡਿਆਂ ਵਿੱਚ ਅਗ ਪੁਰ ਧਰਦੇ ਹਨ, ਅਰ ਤੇਲ ਕਢਦੇ ਹਨ, ਇਸ ਦੀ ਪੂਛ ਤੇ ਖੰਭ ਬੀ ਵਢ ਲੈਂਦੇ ਹਨ, ਬਾਕੀ ਭਾਗ ਛੱਡ ਦਿੰਦੇ ਹਨ, ਪੰਛੀ ਤੇ ਮਛੀਆਂ ਕਈ ੨ ਦਿਨ ਤੀਕ ਈਦ ਮਨਾਉਂਦੇ ਤੇ ਗਹਰੇ ਗੱਫੇ ਲਾਉਂਦੇ ਹਨ॥

ਗ੍ਰੀਨ ਲੈਂਡ ਵ੍ਹੇਲ ਦਾ ਇੱਕ ਬੱਚਾ ਹੁੰਦਾ ਹੈ, ਅਰ ਜਦ ਤੀਕ ਇਸ ਦੀ ਬਲੇਨ ਨਹੀਂ ਨਿਕਲਦੀ ਕੁਝ ਖਾ ਨਹੀਂ ਸਕ ਦਾ, ਮਾਂ ਵਿਚਾਰੀ ਮਮਤਾ ਦੀ ਮਾਰੀ ਆਪਣੇ ਪਰਾਂ ਹੇਠ ਲੁਕਾਈ ਫਿਰਦੀ ਹੈ, ਅਰ ਅਖੋਂ ਓਹਲੇ ਨਹੀਂ ਹੋਣ ਦਿੰਦੀ, ਇੱਕ ਵਾਰੀ