ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੮)

ਕਿ ਪਹਲੇ ਹੀ ਨੇਜੇ ਨਾਲ ਵੇਲ ਦਾ ਰੇਜਾ ਤਹ ਹੋ ਜਾਂਦਾ ਹੈ। ਕਈ ਵਾਰੀ ਵੇਲ ਦਾ ਸ਼ਿਕਾਰ ਕੀਤਾ ਹੈ ਤਾਂ ਉਸ ਦੀ ਦੇਹਾ ਵਿੱਚੋਂ ਦੋ ਦੋ ਨੇਜੇ ਨਿਕਲੇ ਹਨ, ਅਰਥਾਤ ਇਕ ਨੇਜ਼ਾ ਲਗਾ, ਪਰ ਡੋਰ ਟੁਟ ਗਈ, ਔਰ ਉਹ ਨਸ ਗਈ।

ਅਧੇ ਘੰਟੇ ਥੋਂ ਅਗੇ ਹੀ ਵੇਲ ਸਾਹ ਲੈਣ ਲਈ ਪਾਣੀ ਦੇ ਉੱਤੇ ਆਉਂਦੀ ਹੈ, ਛੜਾ ਨਾਲ ਮਲਾਹਾਂ ਨੂੰ ਇਹ ਮਲੂਮ ਹੁੰਦਾ ਹੈ ਕਿ ਵੇਲ ਕਿਥੋਂ ਸਿਰ ਕੱਢੇਗੀ, ਪਹਲੇ ਹੀ ਉੱਥੇ ਪਹੁੰਚ ਜਾਂਦੇ ਹਨ, ਉਧਰੋਂ ਉਸ ਨੇ ਸਿਰ ਕਢਿਆ ਇਧਰੋਂ ਬਰਛਿਆਂ ਦਾ ਮੀਂਹ ਉਸ ਪੁਰ ਵੱਸਿਆ, ਵਿਚਾਰੀ ਦੀਆਂ ਨਾਸਾਂ ਵਿੱਚੋਂ ਲਹੂ ਨਿਕਲਣ ਲਗ ਪੈਂਦਾ ਹੈ, ਇਹੋ ਉਸ ਦੀ ਮੌਤ ਦੀ ਨਿਸ਼ਾਨੀ ਹੈ, ਥੋੜੇ ਚਿਰ ਵਿੱਚ ਹੂ ਦੇ ਪਰਨਾਲੇ ਤੁਰ ਪੈਂਦੇ ਹਨ, ਅਰ ਸਮੁੰਦ ਦਾ ਪਾਣੀ ਰੱਤਾ ਹੋ ਜਾਂਦਾ ਹੈ, ਬਸ ਪਲੋ ਪਲੀ ਵਿੱਚ ਵਿਚਾਰੀ ਮੁੜਦਾ ਹੋਕੇ ਚਿੱਤ ਹੋ ਜਾਂਦੀ ਹੈ, ਮਲਾਹ ਇਸ ਨੂੰ ਧਰੂਹ ਕੇ ਜਹਾਜ ਕੋਲ ਲੈ ਆਉਂਦੇ ਹਨ, ਅਰ ਚਰਬੀ ਵਿੱਚ ਰੱਸੇ ਪਾਕੇ ਜਹਾਜ ਨਾਲ ਕੜ ਦਿੰਦੇ ਹਨ, ਫੇਰ ਇਸ ਦੇ ਲਾਭ ਦਾਇਕ ਭਾਗ ਵਢਣੇ ਅਰੰਭ ਕਰਦੇ ਹਨ॥

ਪਹਲੇ ਕੁਝ ਆਦਮੀ ਇਸ ਦੇ ਮੂੰਹ ਵਿੱਚ ਜਾਂਦੇ ਹਨ, ਅਰ ਵੱਡੀਆਂ ੨ ਮੁੜੀਆਂ ਹੋਈਆਂ ਛੁਰੀਆਂ ਨਾਲ ਇਸ ਦੇ