ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੨)

ਹਨ, ਇਨ੍ਹਾਂ ਦੇ ਦੋ ਮਿੰਝ ਹੁੰਦੇ ਹਨ, ਇਕ ਪ੍ਰਕਾਰ ਦੇ ਗੈਂਡੇ ਦੀ ਸਿਝ ਭਾਂਵੇ ਇਕੋ ਹੀ ਹੁੰਦਾ ਹੈ, ਪਰ ੩ ਫੁਟ ਲੰਮਾ॥

ਜਾਨਦੇ ਹੋ ਗੈਂਡਾ ਕੀ ਖਾਂਦਾ ਹੈ, ਮਲ੍ਹੇ, ਗੱਨੇ, ਬ੍ਰਿਛਾਂ ਦੇ ਪੱਤੇ ਤੇ ਜੜਾਂ, ਮਰਨ ਦੇ ਮਗਰੋਂ ਇਸ ਦੀ ਖੱਲ ਦੀਆਂ ਚਾਲਾਂ ਬਣਾਉਂਦੇ ਹਨ, ਇਨ੍ਹਾਂ ਪੁਰ ਤਲਵਾਰ ਨਹੀਂ ਪੋਂਹਦੀ, ਸਿੰਝ ਦੇ ਪਿਆਲੇ, ਤਲਵਾਰਾਂ ਦੇ ਕਬਜ਼ੇ, ਡੱਥੇ ਡੱਬੀਆਂ ਬਣਦੇ ਹਨ॥

ਵ੍ਹੇਲ ਦੀ ਭਾਂਤ ਦੇ ਜਨੌਰ

ਹੁਣ ਅਸੀ ਤੁਹਾਨੂੰ ਇੱਕ ਅਚਰਜ ਭਾਂਤ ਦੇ ਜਨੌਰ ਦੇ ਸਮਾਚਾਰ ਦਸਦੇ ਹਾਂ; ਭਾਵੇ ਓਹ ਦੁੱਧ ਪਿਲਾਉਣ ਵਾਲੇ ਜਨੌਰ ਹਨ, ਪਰ ਰੰਗ ਰੂਪ ਵਿਚ ਮਛੀਆਂ ਨਾਲ ਬਹੁਤ ਮਿਲਦੇ ਹਨ, ਸਮੁੰਦ੍ਰ ਵਿਚ ਰੰਹਦੇ ਹਨ, ਅਰ ਉਥੇ ਹੀ ਆਪਣੀ ਉਦਰ ਪੂਰਨ ਕਰਦੇ ਹਨ, ਇਨ੍ਹਾਂ ਵਿਚੋਂ ਇਕ ਵੇਲ ਹੈ, ਜੀਵ ਕਾਹਦਾ ਹੈ, ਇਕ ਪਹਾੜ ਦਾ ਪਹਾੜ ਹੈ, ਤੁਸੀ ਹਾਥੀ ਨੂੰ ਸਭ ਥੋਂ ਵਡਾ ਜਨੌਰ ਜਾਣਦੇ ਹੋਵੋਗੇ, ਪਰ ਇਸ ਇਕ ਵਿੱਚੋਂ ਹਾਥੀ ਜਿਹੇ ਕਈ ਜਨੌਰ ਨਿਕਲ ਸਕਦੇ ਹਨ।

ਵ੍ਹੇਲ ਨੂੰ ਵੇਖੋ ਜਿਕੁਰ ਕੋਈ ਵਡਾ ਮੱਛ ਹੁੰਦਾ ਹੈ, ਉਹੋ ਜਿਹਾ ਰੂਪ, ਉਹੋ ਜਿਹੀ ਪੂਛ ਤੇ ਖੰਭ, ਸਮੁੰਦ੍ਰ ਵਿਚ ਹੀ ਰੰਹਦੀ