ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

ਹਰਨ ਥਾਂ ਜਰਾ ਨਿਕਾ ਹੁੰਦਾ ਹੈ) ਗਰਮ ਦੇਸ਼ਾਂ ਵਿੱਚ ਰੰਹਦੇ। ਹਨ, ਹਰਨ ਹਜਾਰਾਂ ਦੀਆਂ ਟੋਲੀਆਂ ਵਿੱਚ ਮਦਾਨਾਂ ਦੀਆਂ ਚਾਰੇ ਵਾਲੀਆਂ ਥਾਵਾਂ ਤੇ ਸਾਵਿਆਂ ੨ ਪਰਬਤਾਂ ਪੁਰ ਚਰਦੇ ਹਨ, ਵੈਰੀ ਦੀ ਗੰਧ ਦੂਰੋਂ ਲੰਘ ਕੇ ਨੱਸ ਜਾਂਦੇ ਹਨ, ਜਦ ਟਾਕਰਾ ਆ ਪੈਂਦਾ ਹੈ, ਤਾਂ ਇਕ ਘੇਰਾ ਬੰਨ ਲੈਂਦੇ ਹਨ, ਅਰ ਸਿੰਝ ਵੈਰੀ ਦੇ ਅਗੇ ਕਰ ਦਿੰਦੇ ਹਨ ॥

ਚਿਕਾਰਾ ਹਰ ਥਾਂ ਛੋਟਾ ਹੁੰਦਾ ਹੈ, ਅਰ ਹਿੰਦੁਸਤਾਨ ਵਿੱਚ ਬਾਹਲੀ ਥਾਈਂ ਸੁੱਕੇ ਜੰਗਲਾਂ ਵਿਚ ਰੰਹਦਾ ਹੈ, ਰਾਜਪੂਤਾਨਾ, ਹਰਜ਼ਾਨਾ, ਅਰ ਸਿੰਧ ਵਿੱਚ ਬਹੁਤ ਹੁੰਦਾ ਹੈ॥

ਮਧ ਏਸ਼ੀਆ ਅਰ ਹਿਮਾਲਾ ਦੇ ਉੱਚੇ ਪਰਬਤਾਂ ਪੁਰ ਇਕ ਅਚਰਜ ਡੌਲ ਦਾ ਜੰਤੁ ਮਿਲਦਾ ਹੈ ਜਿਸਦੇ ਸਿੰਝ ਬਾਰਾਂ ਸਿੰਝੇ ਵਾਂਝ ਵਰੇ ਦੇ ਵਰੇ ਨਿਕਲਦੇ ਹਨ, ਇਸ ਨੂੰ ਕਸਤੂਰਾ ਕੰਹਦੇ ਹਨ; ਇਨ੍ਹਾਂ ਦੇ ਵਿਚੋਂ ਕਸਤੂਰੀ ਨਿਕਲਦੀ ਹੈ, ਇੱਸੇ ਲਈ ਇਸ ਦਾ ਸ਼ਿਕਾਰ ਕਰਦੇ ਹਨ, ਕਸਤੂਰੀ ਵਡੀ ਸੁਗੰਧੀ ਵਾਲੀ ਅਰ ਅਮੋਲਕ ਵਸਤ ਹੈ, ਸੋਨੇ ਦੇ ਭਾ ਵਿਕਦੀ ਹੈ, ਅਰ ਦਵਾਵਾਂ ਵਿੱਚ ਪੈਂਦੀ ਹੈ॥

ਬਾਰਾਂ ਸਿੰਝਾ ਰੂਪ ਵਿਚ ਹਰਨ ਨਾਲ ਮਿਲਦਾ ਹੈ, ਪਰ ਅਸਲ ਵਿਚ ਅੱਡ ਭਾਂਤ ਦਾ ਹੈ, ਹਰਨ ਤੇ ਚਿਕਾਰੇ ਦੇ ਸਿੱਝੇ