ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਤੁਸੀਂ ਦੂਜੀ ਪੋਥੀ ਵਿਚ ਪੜ੍ਹ ਚੁੱਕੇ ਹੋ, ਜੰਗਲੀ ਮੈਹਾਂ ਜਿਸ ਨੂੰ ਅਰਨਾ ਸੰਡਾ ਆਖਦੇ ਹਨ, ਵਡਾ ਤਕੜਾ ਹੁੰਦਾ ਹੈ, ਹੋਰ ਕਿਸੇ ਜਨੌਰ ਥੋਂ ਨਹੀਂ ਡਰਦਾ, ਇਹ ਅਵਧ ਥੋਂ ਲੈਕੇ ਭੂਟਾਨ ਤਕ ਹਿਮਾਲਾ ਦੀ ਤਾਈ ਵਿਚ ਬੰਗਾਲ ਤੇ ਮਧ ਹਿੰਦ ਵਿਚ ਲਭਦਾ ਹੈ, ਜੰਗਲੀ ਮੈਨੇਂ ਦੱਖਣੀ ਅਫਰੀਕਾ ਅਰ ਯੂਰਪ ਦੇ ਬਾਜੇ ਦੇਸਾਂ ਵਿਚ ਲਝਦੇ ਹਨ!

ਗਉ ਮਹੀਂ ਥੋਂ ਲੰਹਦਾ ਦਰਜਾ ਭੇਡ ਦਾ ਹੈ, ਜੋ ਮਨੁੱਖ ਨੂੰ ਬਹੁਤ ਲਾਭ ਪੁਚਾਉਂਦੀ ਹੈ, ਜਿਥੇ ਕਮਲੇ ਜਾ ਅਹਮਕ ਦਾ ਨਾਉਂ ਲੈਣਾ ਹੋਵੇ, ਉਥੇ ਇਸ ਅਨਾਥ ਦਾ ਨਾਉਂ ਸਭ ਥੋਂ ਪਹਲੋਂ ਆਉਂਦਾ ਹੈ, ਪਰ ਜੰਗਲੀ ਭੇਡ ਨੂੰ ਦੇਖੋ ਕਿ ਕਿਸ ਫੁਰਤੀ ਨਾਲ ਪਹਾੜਾਂ ਪੁਰ ਛਾਲਾਂ ਮਾਰਦੀ ਫਿਰਦੀ ਹੈ, ਅਰ ਵਡਾ ਜਮਾਕੇ ਪੈਰ ਧਰਦੀ ਹੈ, ਕੀ ਮਜਾਲ ਹੈ ਜੋ ਪੈਰ ਤਿਲਕ ਜਾਵੇ।

ਪਾਲੀ ਹੋਈ ਭੇਡ ਵਡੀ ਭੋਲੀ ਭਾਲੀ ਹੁੰਦੀ ਹੈ, ਅਰ ਆਪਣੇ ਬੱਚੇ ਪੂਰ ਤਾਂ ਸਿਰੋਂ ਪੈਰੋਂ ਵਾਰਨੇ ਜਾਂਦੀ ਹੈ, ਬੱਚਾ ਮਰ ਜਾਵੇ ਤਾਂ ਖਾਣਾ ਪੀਣਾ ਛੱਡ ਦਿੰਦੀ ਹੈ, ਅਯਾਲੀ ਹੋਰ ਬੱਚੇ ਉਸ ਦੀ ਬਣੀ ਪਾ ਦਿੰਦੇ ਹਨ, ਕਮਲੀ ਭੇਡ ਇਸ ਨੂੰ ਆਪਣਾ ਬੱਚਾ ਸਮਝਕੇ ਪਾਲਦੀ ਪਿਆਰ ਕਰਦੀ ਹੈ, ਭੇਡਾਂ ਦੇ ਅਯਡਾਂ ਦੇ ਅਯੁੜ ਪਾਲੇ ਜਾਂਦੇ ਹਨ, ਕਈ ਦੇਸ਼ਾਂ ਵਿਚ ਤਾਂ ਮਨੁਖ ਦੀ ਜਾਨ