ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੫ )

ਉਥੇ ਵੱਡਿਆਂ ਵੱਡਿਆਂ ਚੰਮ ਦਿਆਂ ਬੌਕਿਆਂ ਨਾਲ ਪਾਣੀ ਕੱਢਦੇ ਹਨ। ਇਨ੍ਹਾਂ ਨੂੰ ਚਰਸੇ ਆਖਦੇ ਹਨ। ਚਰਸਿਆਂ ਨਾਲ ਵਡੀਆਂ ਵਡੀਆਂ ਲੱਜਾਂ ਬੰਨ੍ਹਦੇ ਹਨ। ਖੂਹ ਦੇ ਕੰਢੇ ਉੱਤੇ ਇਕ ਚਰਖੜੀ ਲੱਗੀ ਹੁੰਦੀ ਹੈ। ਉਹਦੇ ਉੱਤੋਂ ਢੱਗਿਆਂ ਦੀ ਜੋਗ ਲੱਜ ਨੂੰ ਖਿੱਚਦੀ ਹੈ। ਜਦ ਬੋਕਾ ਉੱਤੇ ਅੱਪੜਦਾ ਹੈ। ਤਦ ਔਲੂ ਵਿੱਚ ਪਾਣੀ ਵੀਟ ਕੇ ਬੋਕੇ ਨੂੰ ਫੇਰ ਖੂਹ ਵਿੱਚ ਸੁੱਟ ਦਿੰਦੇ ਹਨ। ਫੇਰ ਦੂਜੀ ਜੋਗ ਜੋ ਖੂਹ ਦੇ ਪਾਸ ਤਿਆਰ ਹੁੰਦੀ ਹੈ ਲੱਜ ਨੂੰ ਖਿੱਚ ਲੈ ਜਾਂਦੀ ਹੈ ਇੰਨੇ ਚਿਰ ਵਿੱਚ ਪਹਿਲੀ ਜੋਗ ਪਰ੍ਹਿਓਂ ਦੀ ਖੂਹ ਤੇ ਅੱਪੜ ਕੇ ਤਿਆਰ ਹੋ ਖਲੋਂਦੀ ਹੈ, ਇੱਸੇ ਤਰ੍ਹਾਂ ਵਾਰੋ ਵਾਰੀ ਇਹ ਜੋਗਾਂ ਚਰਸੇ ਨੂੰ ਖਿੱਚਦੀਆਂ ਹਨ, ਅਤੇ ਥੋੜੇ ਚਿਰ ਵਿੱਚ ਖੂਹ ਖਾਲੀ ਹੋ ਜਾਂਦਾ ਹੈ, ਤੇ ਐਨਾਂ ਪਾਣੀ ਨਿਕਲਦਾ ਹੈ ਜੋ ਉਸ ਨਾਲ ਕਈ ਪੈਲੀਆਂ ਪੀਚ ਜਾਂਦੀਆਂ ਹਨ॥

(੫੯) ਚਰਖਾ ( ਮੱਢਾ) ॥੧॥

ਵੀਰੋ ਦੀ ਮਾਂ ਬਿਸ਼ਨਕੌਰ ਬੜੀ ਸਿਆਣੀ ਜਨਾਨੀ ਸੀ। ਉਸਦੀ ਧੀ ਵੀਰੋ ਨੂੰ ਜੋ ਅੱਠਾਂ ਕੁ ਵਰ੍ਹਿਆਂ ਦੀ ਸੀ, ਦਾਦੀ ਅਰ ਤਾਈਆਂ ਚਾਚੀਆਂ ਲਾਡਨੇ ਆਪਹੁਦਰੀ ਤੇ ਅੱਥਰੀ ਬਣਾ ਛੱਡਿਆ ਸੀ। ਪਰ ਅਸਲ ਵਿੱਚ ਮਾਂ ਵਾਂਗਰ ਸਿਆਣੀ ਸੀ,ਤੇ ਕੰਮ ਕਰਣ ਦੇ ਜੋਗ ਸੀ। ਬਿਸ਼ਨ ਕੌਰ ਉਦਾਸ ਰਹਿੰਦੀ, ਅਰ ਵੇਲਾ ਭਾਲਦੀ ਕਿ ਆਪਣੀ