ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੨ )

ਜਾਣਿਆ, ਜੋ ਇਹ ਸਦਾ ਏਵੇਂ ਕਰਦਾ ਹੁੰਦਾ ਹੈ। ਹੁਣ ਬੀ ਅੱਗੇ ਵਾਙੂੰ ਛਲਹੀ ਕਰਦਾ, ਅਰ ਠਗਾਉਂਦਾ ਹੋਵੇਗਾ ਇਹ ਸਮਝ ਕੇ ਉਸਦੀ ਬੇਨਤੀ ਅਤੇ ਤਰਲਿਆਂ ਵੱਲ ਕਿਸੇ ਧਿਆਨ ਨਾ ਕੀਤਾ, ਅਤੇ ਬਘਿਆੜ ਨੇ ਉਸ ਦੀਆਂ ਭੇਡਾਂ ਬਕਰੀਆਂ ਨੂੰ ਚੀਰ ਪਾੜ ਸੁੱਟਿਆ॥

ਓੜਕ ਨੂੰ ਉਸ ਆਜੜੀ ਮੁੰਡੇ ਨੇ ਜਾਣ ਲਿਆ ਭਈ ਜੇਕਰ ਝੂਠਾ ਮਨੁੱਖ ਕਦੀ ਕਦਾਈਂ ਸੱਚ ਬੀ ਬੋਲੇ, ਤਾਂ ਬੀ ਉਹਦੀ ਗੱਲ ਨੂੰ ਝੂਠੀ ਮੰਨਕੇ ਕੋਈ ਪਰਤੀਤ ਨਹੀਂ ਕਰਦਾ। ਕਾਠ ਦੀ ਹਾਂਡੀ ਇੱਕ ਵਾਰ ਚੜ੍ਹਦੀ ਹੈ॥

(੫੭) ਸੱਚ ਬੋਲਣਾ॥

ਸਦਾ ਸੱਚ ਬੋਲਣਾ ਚਾਹੀਦਾ ਹੈ। ਝੂਠ ਬੋਲਣਾ ਬੜਾ ਪਾਪ ਹੈ। ਜੇਹਾਂ ਡਿੱਠਾ ਹੋਵੇ ਜਾਂ ਜੇਹਾ ਸੁਣਿਆ ਹੋਵੇ ਉਹੀਓ ਕਹੋ। ਆਪਣੇ ਕੋਲੋਂ ਘੜਕੇ ਜਾਂ ਮਨੋ ਗੱਲ ਨੂੰ ਵਧਾਕੇ ਨਾਂ ਕਹੋ, ਝੂਠੇ ਦਾ ਕੋਈ ਵਸਾਹ ਨਹੀਂ ਕਰਦਾ ਨਾ ਕੋਈ ਸੱਚੀ ਗੱਲ ਆਖੇ,ਤਾਂ ਲੋਕਾਂ ਨੂੰ ਪਰਤੀਤ ਨਹੀਂ ਆਉਂਦੀ॥

ਇੱਸੇ ਕਰਕੇ ਜਦ ਕੋਈ ਜਣਾ ਝੂਠ ਬੋਲਣ ਲਗਦਾ ਹੈ, ਐਉਂ ਗੱਲ ਨੂੰ ਜੋੜ ਤੋੜ ਕੇ ਆਖਦਾ ਹੈ ਕਿ ਸੁਣਨ ਵਾਲੇ ਨੂੰ ਸੱਚੀ ਜਾਪੇ। ਪਰ ਸਮਝ ਛੱਡੋ ਜੋ ਝੂਠ ਬਹੁਤ ਚਿਰ ਤਕ ਨਹੀਂ ਚੱਲ ਸਕਦਾ। ਇੱਕ ਨਾ