ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨ )

ਨਿਕਲੇਗਾ ਜੋ ਖੁੱਭਿਆ ਹੈ ॥ ੪॥
ਚਲ ਨੀ ਸੂਈ ਧਾਗਾ ਲੈਕੇ।
ਪਾਟ ਪਿਆ ਲੀੜਾ ਮੇਰਾ॥
ਗੰਢ ਤ੍ਰੱਪ ਕੇ ਜੋੜ ਜਾੜ ਦਿਹ।
ਕੰਮ ਇਹੋ ਹੀ ਹੈ ਤੇਰਾ ॥ ੫ ॥

(੨) ਘੋੜਾ॥

ਕਰਤਾਰੋ-

ਮਾਇਆ! ਜਾਕੇ ਤਬੇਲੇ ਵਿੱਚ ਵੇਖ! ਉਥੇ ਸਾਡੇ
ਭਾਈਏ ਹੋਰਾਂ ਦਾ ਘੋੜਾ ਬੱਧਾ ਹੈ। ਕਿਹੀ
ਸੁਥਰੀ ਖੁਰਲੀ ਬਣੀ ਹੋਈ ਹੈ। ਸਾਵਾ ਸਾਵਾ
ਘਾਹ ਪਿਆ ਹੈ। ਘੋੜਾ ਪਿਆ ਚਰਦਾ ਹੈ॥

ਮਾਇਆ-ਕਿਉਂ ਵੇ ਘੋੜਿਆ! ਤੇਰੀ ਐੱਨੀ ਸੇਵਾ ਕਿਉਂ ਹੁੰਦੀ ਹੈ? ਤੂੰ ਸਾਨੂੰ ਕੀ ਦਿੰਦਾ ਹੈ? ਵੇਖ ਖਾਂ ਸਾਡੀ ਗਉ ਤਾਂ ਗੜਵਾ ਭਰਿਆ ਦੁੱਧਦਾ ਦਿੰਦੀ ਹੈ। ਦਹੀਂ, ਲੱਸੀ, ਮੱਖਣ,ਪਿਉ ਸਭ ਕੁਝ ਉਸੇ ਥੋਂ ਬਣਦਾ ਹੈ। ਪਰ ਤੇਰੇ ਜਿੰਨੀ ਉਹਦੀ ਵੀ ਸੇਵਾ ਨਹੀਂ ਹੁੰਦੀ। ਇਹ ਦਾ ਕੀ ਕਾਰਣ ਹੈ? 1 ਘੋੜਾ-ਮੇਰੀ ਮਨੋਹਰ ਨੁਹਾਰ ਹੈ। ਸੋਹਣਾ ਰੰਗ ਹੈ! ਲੰਮੀ ਸੁੰਦਰ ਪੌਣ ਹੈ। ਉਸ ਤੇ ਬਾਂਕੇ ਵਾਲ ਹਨ | ਕਨੌਤੀਆਂ ਖਲੀਆਂ ਹਨ, ਅਤੇ ਇਸ ਥੋਂ ਵਧ ਕੇ ਮੇਰੇ ਅਚਰਜ ਕੰਮ ਹਨ। ਜਿਸ