ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੦ )

ਪਹਿਲਾਂ ਆਰੇ ਵਾਲੇ ਵੱਡੀਆਂ ੨ ਗੋਲੀਆਂ ਆਰੇ ਨਾਲ ਚੀਰਦੇ ਹਨ। ਤਰਖਾਣ ਜਿੰਨੀ ਲੋੜ ਹੋਵੇ ਮਿਣ ਕੇ ਛੋਟੀਆਂ ਲੱਕੜੀਆਂ ਨਾਲੋਂ ਆਰੀ ਨਾਲ ਚੀਰਦਾ ਹੈ। ਫੇਰ ਤੇਸੇ ਨਾਲ ਘੜਕੇ ਇਕਸਾਹਰਾ ਕਰਦਾ ਹੈ। ਫੇਰ ਰੰਦੇ ਨਾਲ ਦੰਦ ਕੇ ਸਾਫ਼ ਕਰਦਾ ਹੈ॥

ਸਾਮ੍ਹਣੇ ਖਰਾਦੀ ਬੈਠਾ ਹੈ। ਜੇਹੜੀਆਂ ਚੀਜਾਂ ਇਸਨੇ ਖਰਾਦ ਕੇ ਗੋਲ ਬਨਾਣੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਖਰਾਦ ਤੇ ਚਾੜ੍ਹਦਾ ਹੈ। ਰੰਗ ਬੀ ਖਰਾਦ ਤੇ ਚਾੜ੍ਹਦਾ ਹੈ। ਵੇਖੋ ਖਾਂ ਮੰਜਿਆਂ ਦੇ ਪਾਵੇ ਅਤੇ ਪੀਹੜੇ ਆਦਿਕ ਕਹੇ ਸੋਹਣੇ ਦੇਗ ਕੇ ਰੱਖੇ ਹੋਏ ਸੁ॥

ਕਿਉਂ ਭਾਈ ਇਹ ਰੰਗ ਕਾਹਦਾ ਬਣਾਂਦਾ ਹੈਂ? ਭੈਣ ਇਹ ਲਾਖ ਦਾ ਰੰਗ ਹੈ। ਇਹ ਵੱਡੀ ਮਿਹਨਤ ਨਾਲ ਬਣਦਾ ਹੈ ਅਤੇ ਮਹਿੰਗਾ ਪੈਂਦਾ ਹੈ। ਪਰ ਕੀ ਕਰੀਏ ਸਾਡਾ ਕੰਮ ਜੋ ਇਹੋ ਹੋਇਆ ਰੋਟੀ ਤਾਂ ਕਮਾਣੀ ਹੋਈ। ਇਹ ਪਾਵਿਆਂ ਨੂੰ ਸੱਲ ਕਿਸ ਤਰ੍ਹਾਂ ਕੱਢੇ ਹੈਨੀ? ਇਹ ਸੱਥਰੀ ਨਾਲ ਨਿਕਲਦੇ ਹਨ। ਨਿੱਕੀਆਂ ਨਿੱਕੀਆਂ ਮੋਰੀਆਂ ਕੱਢਣੀਆਂ ਹੋਣ ਤਾਂ ਸਿਆਰੇ ਨਾਲ ਕੱਢ ਲੈਂਦਾ ਹਾਂ॥

ਭਾਈ ਤਰਖਾਣਾਂ ਤੇਰਾਂ ਕੰਮ ਵਡੀ ਮਿਹਨਤ ਦਾ ਹੈ। ਪਰ ਤੇਰੇ ਹੱਥੋਂ ਸਾਡੇ ਵੱਡੇ ਕੰਮ ਨਿਕਲਦੇ ਹਨ। ਸਾਡੀ ਲੋੜ ਦੀਆਂ ਅਨੇਕ ਵਸਤਾਂ ਤੇਰੇ ਹੱਥ ਦੀਆਂ ਬਣੀਆਂ ਹੋਈਆਂ ਹੁੰਦੀਆਂ ਹਨ। ਸਾਡੇ ਕੋਠੇ ਬੀ ਤੇਰੀ ਹਿੰਮਤ