ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੨ )

ਮਾਇਆ—— ਉਹ ਤਾਂ ਗੰਨੇ ਛਿੱਲ ਕੇ ਅਤੇ ਕੱਪ ਕੇ ਨੂੰ ਬਣਾਂਦੇ ਹਨ॥

ਕਰਤਾਰੋ—— ਭਲਾ ਉਨ੍ਹਾਂ ਦਾ ਸੁਆਦ ਕਿਹਾ ਜਿਹਾ ਹੁੰਦਾ ਹੈ?

ਮਾਇਆ—— ਮਿੱਠਾ ਖੰਡ ਜਿਹਾ॥

ਕਰਤਾਰੋ—— ਹਾਂ ਗੁੜ ਸ਼ੱਕਰ ਆਦਿਕ ਗੰਨੇ ਦੇ ਰਸ ਦੇ ਬਣਦੇ ਹਨ॥

ਮਾਇਆ—— ਉਹ ਰਸ ਤਾਂ ਪਾਣੀ ਹੁੰਦਾ ਹੈ। ਗੁੜ ਦੀਆਂ ਤਾਂ ਵੱਡੀਆਂ ਵੱਡੀਆਂ ਰੋੜੀਆਂ ਹੁੰਦੀਆਂ ਹਨ। ਇਸ ਪਾਣੀ ਦੀ ਕੀਕੁਰ ਰੋੜੀਆਂ ਬਣ ਜਾਂਦੀਆਂ ਹਨ॥

ਕਰਤਾਰੋ——ਗੰਨਿਆਂ ਨੂੰ ਪਹਿਲਾਂ ਵੱਡਿਆਂ ਵੱਡਿਆਂ ਵੇਲਣਿਆਂ ਵਿੱਚ ਪੀੜ ਕੇ ਉਨਾਂ ਦਾ ਰਸ ਕੱਢਦੇ ਹਨ। ਰਸ ਨੂੰ ਪੁਣ ਕੇ ਕੜਾਹੇ ਵਿੱਚ ਪਾ ਦਿੰਦੇ ਹਨ। ਹੇਠਾਂ ਅੱਗ ਬਾਲਦੇ ਹਨ। ਜਾਂ ਇਕ ਦੋ ਓਬਾਲੇ ਆ ਜਾਂਦੇ ਹਨ, ਤਾਂ ਰਸ ਸੰਘਣਾਂ ਹੋ ਜਾਂਦਾ ਹੈ, ਅਤੇ ਠੰਢਾ ਕੇ ਜੰਮ ਜਾਂਦਾ ਹੈ। ਫੇਰ ਉਸ ਦੀਆਂ ਰੋੜੀਆਂ ਵੱਟ ਲੈਂਦੇ ਹਨ। ਇਸੇ ਤੋਂ ਸ਼ੱਕਰ ਅਤੇ ਖੰਡ ਬਣਦੀ ਹੈ॥