ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੮ )

ਹੈ। ਵਿਹਲੇ ਨਿਕੰਮੇ ਆਦਮੀ ਨੂੰ ਸਖ ਕਿੱਥੇ? ਸੰਸਾਰ ਦੇ ਸਾਰੇ ਕੰਮ, ਉੱਦਮ ਨਾਲ ਹੁੰਦੇ ਹਨ। ਜੇ ਕਿਰਸਾਨ ਉੱਦਮ ਨਾ ਕਰਣ ਅਤੇ ਜਿਮੀਂ ਵਿੱਚ ਵਾਹੀ ਕਰਕੇ ਬੀ ਨਾਂ ਪਾਉਂਣ, ਤਾਂ ਅੰਨ ਕਿੱਕੁਰ ਹੋਵੇ ਅਤੇ ਲੋਕ ਕੀ ਖਾਂਣ?

ਇੱਸੇ ਤਰ੍ਹਾਂ ਕੱਪੜਾ ਲੱਤਾ,ਭਾਂਡਾ ਟੀਂਡਾ,ਘਰਬਾਰ ਜੋ ਜੋ ਚੀਜ਼ ਮਨੁੱਖਾਂ ਨੂੰ ਲੋੜੀਂਦੀ ਹੈ, ਸਭ ਉੱਦਮ ਕਰਨ ਕਰਕੇ ਹੀ ਮਿਲਦੀ ਹੈ। ਆਲਸ ਕਰਕੇ ਪਏ ਰਹੀਏ ਤਾਂ ਸਾਡਾ ਗੁਜਾਰਾ ਕਦੇ ਨ ਹੋਵੇ। ਹਰ ਕਿਸੇ ਨੂੰ ਆਪਣੇ ਕੰਮ ਵਿੱਚ ਉੱਦਮ ਕਰਣਾ ਚਾਹੀਦਾ ਹੈ। ਭਾਵੇਂ ਨੌਕਰੀ ਹੋਵੇ, ਭਾਵੇਂ ਹੱਟੀ ਪੱਟੀ ਜਾਂ ਜਿਮੀਂਦਾਰੀ, ਜੋ ਕਿਸੇ ਦੀ ਕਾਰ ਰੁਜਗਾਰ ਹੋਵੇ ਲੋਂਕ ਬੰਨ੍ਹ ਕੇ ਕਰਣੀ ਚਾਹੀਦੀ ਹੈ॥

ਤੁਸੀਂ ਪੜ੍ਹਣ ਵਾਲੀਆਂ ਕੁੜੀਆਂ ਹੋ, ਤੁਹਾਨੂੰ ਉੱਦਮ ਕਰਕੇ ਪੜਣਾਂ ਲਿਖਣਾਂ ਚਾਹੀਦਾ ਹੈ। ਆਲਸੀਆਂ ਨੂੰ ਵਿੱਦਯਾ ਨਹੀਂ ਆਉਂਦੀ। ਕੀੜੀਆਂ ਵੱਲ ਵੇਖੋ ਕਿੱਕੂੰ ਉਹ ਆਪਣੇ ਲਈ ਦਾਣਾ ਕੱਠਾ ਕਰਦੀਆਂ ਹਨ। ਕਿਸੇ ਨੇ ਸੱਚ ਕਿਹਾ ਹੈ:-“ਕਰ ਮਜੂਰੀ ਤੇ ਖਾਹ ਚੂਰੀ” ਪਰਮੇਸ਼੍ਵਰ ਆਪ ਉੱਦਮੀਆਂ ਦੇ ਕੰਮ ਪੂਰੇ ਕਰਦਾ ਹੈ॥