ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੩ )

ਕਰਤਾਰੋ - ਛੋਲਿਆਂ ਨੂੰ ਚੱਕੀ ਵਿੱਚ ਦਲ ਕੇ ਦਾਲ ਬਣਾਂਦੇ ਹਨ॥

ਮਾਇਆ- ਭੈਣ, ਮੈਂ ਇਹਦਾ ਬੂਟਾ ਕਦੀ ਨਹੀਂ ਵੇਖਿਆ ਕਿਹਾ ਹੁੰਦਾ ਹੈ?

ਕਰਤਾਰੋ - ਚੱਲ ਭੈਣ ਨ੍ਹਾਉਂਣ ਜਾਂਦਿਆਂ ਰਾਹ ਵਿੱਚ ਇੱਕ ਛੋਲਿਆਂ ਦੀ ਪੈਲੀ ਹੈ, ਉੱਥੇ ਤੈਨੂੰ ਵਿਖਾਵਾਂਗੀ। ਲੈ ਭੈਣ ਇਹ ਛੋਲਿਆਂ ਦੀ ਪੈਲੀ ਹਈ॥

ਮਾਇਆ- ਭੈਣ ਇਹ ਬੂਟੇ ਉੱਤੇ ਮੋਤੀਆਂ ਵਾਂਕਣ ਕੀ ਚੀਜ਼ ਲਿਸ਼ਕਦੀ ਹੈ?

ਕਰਤਾਰੋ - ਨੀ ਭੋਲੀਏ! ਇਹ ਤਾਂ ਤ੍ਰੇਲ ਪਈ ਹੋਈ ਹੈ? ਇੱਸੇ ਤ੍ਰੇਲ ਨਾਲ ਇਹ ਬੂਟਾ ਫਲਦਾ ਫੁਲਦਾ ਹੈ॥

ਮਾਇਆ- ਭੈਣ, ਇਹ ਛੋਲੇ ਕਿਸ ਤਰ੍ਹਾਂ ਬੀਜੇ ਜਾਂਦੇ ਹਨ?

ਕਰਤਾਰੋ - ਬਰਖਾ ਰੁੱਤ ਦੇ ਲਗਦਿਆਂ ਹੀ ਕਦੀ ਅਡਰੀ ਪੈਲੀ ਵਿੱਚ ਛੜਾ ਹਲ ਵਾਹ ਕੇ ਬੀ ਸੂਟ ਦੇਂਦੇ ਹਨ, ਉਹ ਨੂੰ “ਕੈਰਾ” ਆਖਦੇ ਹਨ। ਕਦੇ ਜਵਾਂ ਨਾਲ ਰਲਾਕੇ ਬੀਜਦੇ ਹਨ, ਉਹਨੂੰ “ਗੋਜੀ” ਅਤੇ ਕਦੇ ਕਣਕ ਨਾਲ, ਉਸਨੂੰ “ਬੇਰੜਾ” ਆਖਦੇ ਹਨ, ਅਤੇ ਕਦੇ ਸਰਹੋਂ ਵਿੱਚ ਬੀ ਬੀਜਦੇ ਹਨ। ਬੀਜਣ ਤੋਂ ਤੀਜੇ ਚੌਥੇ ਦਿਨ ਪੁੰਗਰ ਪੈਂਦੇ ਹਨ॥