ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੨ )

ਇੱਕੋ ਹੀ ਕੱਪੜੇ ਕਈ ਦਿਨ ਅਤੇ ਰਾਤਾਂ ਪਾ ਰੱਖੋ ਗੀਆਂ ਤਾਂ ਪਿੰਡ ਉੱਤੇ ਮੈਲ ਜੰਮ ਜਾਏਗੀ, ਅਤੇ ਖੁਰਕ ਹੋਣ ਲੱਗ ਪਏਗੀ। ਆਪਣੇ ਕੱਪੜਿਆਂ ਉੱਤੇ ਮਿੱਟੀ ਘੱਟਾ ਨਾ ਪੈਣ ਦਿਓ ਅਤੇ ਧਿਆਨ ਰੱਖੋ, ਕਿ ਰੋਟੀ ਖਾਂਦਿਆਂ ਦਾਲ ਸਲੂਣਾਂ, ਜਾਂ ਕੋਈ ਹੋਰ ਚੀਜ਼ ਕੱਪੜਿਆਂ ਉੱਤੇ ਡਿੱਗ ਕੇ ਉਨਾਂ ਨੂੰ ਖ਼ਰਾਬ ਨਾਂ ਕਰੇ। ਕੱਪੜਿਆਂ ਨਾਲ ਮੈਲੇ ਹੱਥ ਜਾਂ ਨੱਕ ਜਾਂ ਸਲੇਟ ਨਾ ਪੂੰਝਿਆ ਕਰੋ। ਜਾਂ ਬੈਠੋ ਤਾਂ ਕੱਪੜੇ ਸਮੇਟ ਕੇ ਬੈਠੋ। ਜਦ ਕਦੇ ਕਨਾਰੀ ਵਾਲੇ ਜਾਂ ਕਿਸੇ ਹੋਰ ਤਰ੍ਹਾਂ ਦੇ ਚੰਗੇ ਸੋਹਣੇ ਕੱਪੜੇ ਪਾਓ ਤਾਂ ਫੁਲ ਫਲ ਕੇ ਨਾ ਬੈਠੋ ਅਤੇ ਆਪਣੀ ਪੁਸ਼ਾਕ ਤੇ ਨਾਂ ਆਕੜੋ॥

ਦੋਹਰਾ॥

ਪੂੰਝ ਹੱਥ ਮੁੰਹ ਨੱਕ ਜਾਂ ਡੋਲ੍ਹ ਸਲੂਣਾ ਦਾਲ।
ਕੱਪੜੇ ਮੈਲੇ ਨਾ ਕਰੋ ਮਿੱਟੀ ਘੱਟੇ ਨਾਲ॥

(੪੫) ਛੋਲਿਆਂ ਦਾ ਬੂਟਾ॥

ਮਾਇਆ- ਭੈਣ ਅੱਜ ਕੀ ਚਾੜਿਆ ਹੈ?

ਕਰਤਾਰੋ- ਛੋਲਿਆਂ ਦੀ ਦਾਲ॥

ਮਾਇਆ- ਇਹ ਦਾ ਰੰਗ ਤਾਂ ਪੀਲਾ ਹੈ,ਅਤੇ ਛੋਲੇ ਤਾਂ ਕਾਲੇ ਜਿਹੇ ਹੁੰਦੇ ਹਨ॥