ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੮ )

ਗੁੱਡੀ ਆਵੇ, ਮਨ ਨੂੰ ਭਾਵੇ।
ਬਣੋ ਸੁਚੇਤ, ਰੱਖੋ ਹੇਤ॥
ਬਾਂਦਰ ਜੇਹੀ, ਕੁੱਦਦੀ ਏਹੀ।
ਪੀਂਘ ਜੁ ਪਾਈ, ਖੁਸ਼ੀ ਮਨਾਈ ॥੨॥
ਜਿੱਤਣ ਵਾਲੀ, ਰਹੇ ਸੁਖਾਲੀ।
ਖੇਲੋ ਮੱਲੋ, ਫਿਰ ਘਰ ਚੱਲੋ॥
ਬੀਤੀ ਰਾਤ ਉਠ ਪ੍ਰਭਾਤ।
ਸ਼ਾਲਾ ਜਾ ਸਿੱਖਿਆ ਪਾ ॥੩॥

(੪੧) ਬੋਹੜ॥

ਤਲਾ ਦੇ ਕੰਢੇ ਤੇ ਇਹ ਕਿੰਨਾਂ ਵੱਡਾ ਬ੍ਰਿਛ ਹੈ, ਕਿੱਡਾ ਉੱਚਾ ਹੈ। ਕਿਹੇ ਵੱਡੇ ਵੱਡੇ ਟਾਹਣ ਹਨ, ਪੱਤ੍ਰ ਕਿਹੇ ਮੋਟੇ ਹਨ। ਇਹ ਕਾਹਦਾ ਰੁੱਖ ਹੈ? ਬੋਹੜ ਦਾ ਹੈ॥
ਬਹੁਤਿਆਂ ਬ੍ਰਿਛਾਂ ਨਾਲ ਪਹਿਲਾਂ ਫੁੱਲ ਪੈਂਦੇ ਹਨ, ਫੇਰ ਫੈਲ ਲਗਦੇ ਹਨ। ਪਰ ਇਹਦੇ ਨਾਲੇ ਫੁੱਲ ਨਹੀਂ ਪੈਂਦੇ, ਇਹਦਾ ਕੀ ਕਾਰਣ ਹੈ?
ਕਾਰਣ ਕੀ ਹੋਣਾ ਹੈ। ਈਸ਼ਰ ਦੀ ਮਾਇਆ ਅਨੇਕ ਰੰਗ ਦੀ ਹੈ। ਕਿਸੇ ਬ੍ਰਿਛ ਨੂੰ ਫੁੱਲ ਦਿੱਤੇ ਹੈਨ, ਕਿਸੇ ਨੂੰ ਫਲ, ਕਿਸੇ ਨੂੰ ਅੱਫਲ ਹੀ ਬਣਾ ਦਿੱਤਾ ਹੈ ਸੁ। ਉਸ ਦੀ ਕਰਣੀ ਦਾ ਭੇਦ ਕੋਈ ਜਾਣ ਨਹੀਂ ਸਕਦਾ। ਬੋਹੜ ਦਿਆਂ ਟਾਹਣਾਂ ਹੇਠ ਇਹ