ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੩ )

(੩੬) ਘਰ ਵਿੱਚ ਮਾਂ ਦਾ ਕੰਮ ਕਰਣਾ॥

ਨਿੱਕੀਆਂ ਨਿੱਕੀਆਂ ਕੁੜੀਆਂ ਬੀ ਜੇ ਚਾਹੁਣ ਤਾਂ ਮਾਂ ਦਾ ਸੌ ਕੰਮ ਸੁਆਰ ਸੱਕਦੀਆਂ ਹਨ॥
ਜਦ ਮਾਂ ਨੂੰ ਕਿਸੇ ਚੀਜ਼ ਦੀ ਲੋੜ ਪਏ, ਤਾਂ ਹੇਠੋਂ ਜਾਂ ਓਪਰੋਂ ਲਿਆ ਦਿਓ। ਮਾਂ ਚੌਂਕੇ ਵਿੱਚ ਬੈਠੀ ਰੋਟੀ ਪਕਾਂਦੀ ਹੋਵੇ, ਯਾ ਚੁਬਾਰੇ ਵਿੱਚ ਬੈਠੀ ਸੀਉਂਣ ਪਰੋਣਦਾ ਕੰਮ ਕਰਦੀ ਹੋਵੇ, ਤਾਂ ਉਸਨੂੰ ਔਖੀ ਨ ਕਰੋ! ਫੇਰੇ ਟਰੇ ਦਾ ਕੰਮ ਆਪ ਕਰੋ। ਕਿਸੇ ਦੇ ਘਰ ਕੋਈ ਸੁਨੇਹਾ ਪਚਾਉਂਣਾ ਹੋਵੇ, ਜਾਂ ਕਿਸੇ ਕੋਲੋਂ ਕੋਈ ਚੀਜ਼ ਲਿਆਉਣੀ ਹੋਵੇ, ਤਾਂ ਤੁਸੀਂ ਆਪ ਜਾ ਕੇ ਇਹ ਕੰਮ ਕੋਰ ਆਓ। ਹੋਰ ਛੋਟੇ ਛੋਟੇ ਭੈਣਾਂ ਭਰਾਵਾਂ ਨੂੰ ਖਿਡਾਵੋ। ਕਿਉਂ ਜੋ ਮਾਂ ਨੂੰ ਹੋਰ ਕੰਮ ਬਥੇਰੇ ਹਨ। ਉਹ ਬਾਲਾਂ ਨੂੰ ਸਾਂਭੇ ਕਿ ਘਰ ਦਾ ਕੰਮ ਨਜਿੱਠੇ॥
ਜਿਨ੍ਹਾਂ ਘਰਾਂ ਵਿੱਚ ਨੌਕਰ ਹਨ ਉੱਥੇ ਤਾਂ ਕੰਮ ਉਹ ਕਰਦੇ ਹਨ। ਘਰ ਵਾਲਿਆਂ ਨੂੰ ਫਿਕਰ ਨਹੀਂ ਹੁੰਦਾ। ਪਰ ਜਿਨ੍ਹਾਂ ਨੂੰ ਨੌਕਰ ਰੱਖਣ ਦਾ ਬੁੱਤਾ ਨਹੀਂ, ਉੱਥੇ ਬਾਲਾਂ ਨੂੰ ਚਾਹੀਦਾ ਹੈ, ਕਿ ਘਰ ਦਾ ਕੰਮ ਕਾਜ ਕਰਣ ਵਿੱਚ ਸਿਆਣਿਆਂ ਨੂੰ ਮੱਦਤ ਦੇਣ। ਕਿਸੇ ਵੇਲੇ ਆਟੇ ਨੂੰ ਹੀ ਮੁੱਕੀ ਦੇ ਦਿੱਤੀ, ਕੌਲ ਵਿੱਚ ਪਾਣੀ ਪਾ ਦਿੱਤਾ। ਕੋਈ ਚੀਜ਼ ਲੋੜੀਦੀ ਹੋਵੇ ਤਾਂ ਫੜਾ ਦਿੱਤੀ। ਅਜੇਹੇ ਛੋਟੇ ਮੋਟੇ ਕੰਮ ਤਾਂ ਹੋਰ ਕੁੜੀ