ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੨ )

ਬਣਾਂਦੇ ਹਨ। ਸੂਜੀ ਦਾ ਕੜਾਹ ਪ੍ਰਸਾਦ ਕਰਦੇ ਹਨ, ਬਿਸਕੁਟ ਬੀ ਇਸ ਦੇ ਬਣਾਂਦੇ ਹਨ॥

(੩੫) ਫਲ॥

ਜਗਤ ਦੇ ਜਿਤਨੇ ਪਦਾਰਥ।
ਸ੍ਵਾਾਦ ਵਾਲੇ ਰਸ ਭਰੇ॥
ਕੌਣ ਜਸ ਗਾਵੇ ਫਲਾਂ ਦਾ।
ਇਹੇ ਸਭ ਤੇ ਹਨ ਬੜੇ॥੧॥
ਸ੍ਵਰਗ ਦਾ ਵਰਣਨ ਹੈ ਕੀਤਾ।
ਬੁਧਮਾਨਾਂ ਨੇ ਬਿਚਾਰ॥
ਆਖਦੇ ਹਨ ਸ੍ਵਰਗ ਵਿੱਚ ਹੈ।
ਫਲਾਂ ਫੁੱਲਾਂ ਦੀ ਬਹਾਰ ॥੨॥
ਬਾਗ ਦੇ ਅੰਦਰ ਇਹ ਸਜਦੇ।
ਭਾਰੇ ਜਿਉ ਅਕਾਸ਼ ਦੇ॥
ਬੂਟਿਆਂ ਵਿੱਚ ਲਟਕਦੇ।
ਮਣੀਆਂ ਦੇ ਗੁੱਛੇ ਭਾਸਦੇ ॥੩॥
ਖੇਤਾਂ ਵਿੱਚ ਖਿਲਰੀਆਂ ਵੇਲਾਂ।
ਲੱਗੇ ਹਨ ਫਲ ਤਿਲਾਂ ਨਾਲ॥
ਵੇਖ ਕੇ ਜਸ ਗਾਓ ਪ੍ਰਭੁ ਦਾ।
ਕਰੇ ਜੀਵਾਂ ਨੂੰ ਨਿਹਾਲ ॥੪॥