ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੦ )

ਵੱਡਿਆਂ ਸ਼ਹਿਰਾਂ ਵਿੱਚ ਨਿਰੇ ਪਾਣੀ ਨੂੰ ਬੀ ਕਲਾਂ ਲਾਲ ਜਮਾਕੇ ਬਰਫ਼ ਬਣਾਂਦੇ ਹਨ। ਇਹ ਬਜਾਰਾਂ ਵਿੱਚ ਗਰਮੀਆਂ ਦੀ ਰੁੱਤੇ ਪਾਣੀ ਠੰਢਾ ਕਰਣ ਲਈ ਵਿਕਦੀ ਹੈ। ਇਹ ਬਰਫ਼ ਲੋਕੇ ਦੇਖੋ, ਕਿਹੀ ਠੰਡੀ ਹੈ, ਜ਼ਰਾਕੁ ਪਈ ਰਹੇ ਤਾਂ ਪੰਘਰ ਕੇ ਕਿਹਾ ਸਾਫ ਪਾਣੀ ਬਣ ਜਾਂਦਾ ਹੈ॥
ਮੀਂਹ ਵਸਦਿਆਂ ਕਦੀ ਕਦੀ ਕਣੀਆਂ ਨਾਲ ਚਿੱਟੀਆਂ ਚਿੱਟੀਆਂ ਗੋਲੀਆਂ ਅਸਮਾਨੋਂ ਢਹਿੰਦੀਆਂ ਹਨ ਇਨ੍ਹਾਂ ਨੂੰ ਹੱਥ ਵਿੱਚ ਲੈਕੇ ਵੇਖੋ, ਤਾਂ ਇਹ ਥਾਂ ਬਰਫ ਵਾਕਰ ਠੰਡੀਆਂ ਠਾਰ ਹੁੰਦੀਆਂ ਹਨ, ਅਤੇ ਓਵੇਂ ਹੀ ਪੰਘਰ ਕੇ ਪਾਣੀ ਬਣ ਜਾਂਦੀਆਂ ਹਨ। ਇਨ੍ਹਾਂ ਨੂੰ ਗੜੇ ਆਖਦੇ ਹਨ। ਇਹ ਮੀਂਹ ਦੀਆਂ ਕਣੀਆਂ ਹੀ ਹੁੰਦੀਆਂ ਹਨ, ਜੋ ਬੜੀ ਠੰਡੀ ਵਾ ਵਿੱਚੋਂ ਲੰਘਦਿਆਂ ਇਕੱਠੀਆਂ ਹੋਕੇ ਜੰਮ ਜਾਂਦੀਆਂ ਹਨ॥

(੩੪) ਕਣਕ॥

ਅੱਸੂ ਦਾ ਮਹੀਨਾ ਬੀਤ ਗਿਆ | ਕੱਤਕ ਚੜ੍ਹਿਆ ਹੈ, ਵੱਡੇ ਵੇਲੇ ਝੋੜੀ ਥੋੜੀ ਥੋੜੀ ਸਰਦੀ ਹੁੰਦੀ ਹੈ, ਇਹ ਮਨ ਨੂੰ ਭਾਉਂਦੀ ਹੈ। ਇਨ੍ਹੀ ਦਿਨੀਂ ਨਾ ਬਹੁਤ ਗਰਮੀ ਰਹਿੰਦੀ ਹੈ ਨਾਂ ਬਹੁਤ ਠੰਡ ਹੁੰਦੀ ਹੈ। ਅਸੀਂ ਇਸ ਰੁੱਤ ਨੂੰ ਗੁਲਾਬੀ ਸਿਆਲਾ ਆਖਦੇ ਹਾਂ। ਇਨ੍ਹੀ ਦਿਨੀਂ ਤੜਕੇ ਨ੍ਹਾਉਂਣ ਨੂੰ ਚਿੱਤ ਕਰਦਾ ਹੈ, ਚਲੋ ਨਦੀ ਨ੍ਹਾਉਂਣ ਚਲੀਏ। ਇਹ ਕੰਢ ਦੀਆਂ ਨੇ ਪੈਲੀਆਂ ਵਿੱਚ ਨਾਲੀਆਂ ਨਾਲੀਆਂ ਵਾਕਨ ਘਾਹ