ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮ )

ਸਫ਼ਾਈ ਰੱਖਨ ਨਾਲ ਆਪਣਾ ਜੀ ਬੀ ਰਾਜ਼ੀ ਰਹਿੰਦਾ ਹੈ। ਸੋ ਹੇ ਕੁੜੀਓ। ਸਵੇਰੇ ਉੱਠਕੇ ਅਸ਼ਨਾਨ ਕਰਿਆ ਕਰੋ, ਜੇ ਠੰਡ ਕਰਕੇ ਨ੍ਹਾਉਂਣਾ ਔਖਾ ਹੋਵੇ, ਤਾਂ ਹੱਥ ਪੈਰ ਅਤੇ ਮੂੰਹ ਤਾਂ ਚੰਗੀ ਤਰਾਂ ਧੋ ਲੈਣਾ ਚਾਹੀਦਾ ਹੈ। ਪਾਲਾ ਹੋਵੇ ਤਾਂ ਬਹੁਤ ਠੰਡਾ ਪਾਣੀ ਨਾ ਵਰਤੋ। ਮਾਂ ਨੂੰ ਕਹੋ ਕਿ ਜੋ ਤੁਹਾਨੂੰ ਕੁੋੱਸਾ ਪਾਣੀ ਕਰ ਦੇਵੇ। ਜਾਂ ਆਪੇ ਕਰ ਲਵੋ, ਅਤੇ ਓਹ ਪਾਣੀ ਵਰਤੋਂ॥
ਵਾਲਾਂ ਨੂੰ ਬੀ ਕੰਘ ਫੇਰਦੀਆਂ ਰਿਹਾ ਕਰੋ ਨਹੀਂ ਤਾਂ ਸਿੱਕਰੀ ਜੰਮ ਜਾਵੇਗੀ,ਅਤੇ ਜੂਆਂ ਪੈ ਜਾਣਗੀਆਂ। ਰੋਟੀ ਖਾਕੇ ਚੰਗੀ ਤਰ੍ਹਾਂ ਚੁਲੀ ਕਰੂਲੀ ਕਰਿਆ ਕਰੋ ਜੋ ਦੰਦਾਂ ਉੱਤੇ ਮੈਲ ਨਾਂ ਜੰਮੇ। ਆਪਣੇ ਨਹੁੰ ਬੀ ਕਦੇ ਕਦੇ ਲੁਹਾਇਆ ਕਰੋ। ਕਾਲੇ ਕਾਲੇ ਲੰਮੇ ਲੰਮੇ ਨਹੁੰ ਬੁਰੇ ਲਗਦੇ ਹਨ। ਸਭ ਥੋਂ ਵੱਡੀ ਗੱਲ ਇਹ ਹੈ ਕਿ ਮੈਲ ਨਾਲ ਬਿਮਾਰੀ ਪੈਂਦੀ ਹੈ। ਜੋ ਸਫਾਈ ਰੱਖਦੇ ਹਨ, ਨਰੋਏ ਰਹਿੰਦੇ ਹਨ॥

ਦੋਹਰਾ॥

ਪਿੰਡਾ ਰੱਖੋ ਸਾਲ ਜੋ ਹੱਥ ਪੈਰ ਮੂੰਹ ਧੋਇ।
ਉੱਜਲ ਪਾਵੇ ਕੱਪੜੇ ਕਦੇ ਬਿਮਾਰ ਨ ਹੋਇ॥

(੩੨) ਕਾਉਂ ਅਰ ਹੰਸ ਦੀ ਕਹਾਣੀ॥

ਇੱਕ ਸਮੇਂ ਦੀ ਗੱਲ ਹੈ ਜੋ ਕਿਸੇ ਕਾਉਂ ਨੂੰ ਚਾਉ ਆਇਆ, ਭਈ ਮੈਂ ਬੀ ਕਿਸੇ ਤਰ੍ਹਾਂ ਹੰਸਾਂ ਵਾਂਗੂੰ ਚਿੱਟੇ ਹੋ