ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੪ )

ਕਰਤਾਰੋ- ਇਹ ਰੂੰ ਦੀਆਂ ਬਣਦੀਆਂ ਹਨ। ਪਹਿਲਾਂ ਸੂਤਰ ਕੱਤੀ ਦਾ ਹੈ। ਉਸਦਾ ਕੱਪੜਾ ਬਣਦਾ ਹੈ॥

ਮਾਇਆ- ਭਲਾ ਦੱਸ ਖਾਂ, ਰੂੰ ਕਿੱਥੋਂ ਆਉਂਦੀ ਹੈ?

ਕਰਤਾਰੋ- ਇਹਦੇ ਬੂਟੇ ਹੁੰਦੇ ਹਨ। ਉਨ੍ਹਾਂ ਨਾਲ ਜੇਹੜਾ ਫਲ ਲਗਦਾ ਹੈ, ਉਸਦੇ ਵਿੱਚੋਂ ਨਿਕਲਦੀ ਹੈ। ਆਓ ਅੱਜ ਕਪਾਹ ਦੀ ਪੈਲੀ ਵੇਖਣ ਚੱਲੀਏ। ਵੇਖੋ ਤਾਂ ਸਹੀ ਕਿਹੈ ਹਰੇ ਹਰੇ ਬੂਟੇ ਹਨ। ਅੱਖਾਂ ਨੂੰ ਕਿਹੇ ਭਾਉਂਦੇ ਹਨ। ਇਨ੍ਹਾਂ ਵਿੱਚ ਪੀਲੇ ਜਿਹੇ ਰੰਗ ਦੇ ਫੁੱਲ ਕਿਹੀ ਬਹਾਰ ਦਿੰਦੇ ਹਨ। ਫੁੱਲਾਂ ਵਿੱਚ ਦੀ ਨੀਲਕ ਕਿਹੀ ਮਨ ਨੂੰ ਪ੍ਰਸੰਨ ਕਰਦੀ ਹੈ। ਵੇਖੋ ਕੁਝ ਭੋਡੇ ਬੀ ਲੱਗੇ ਹਨ। ਕੱਚੇ ਕੱਚੇ ਤਾਂ ਸਾਵੇ ਹਨ, ਪਰ ਪੱਕੇ ਹੋਏ ਕੁਝ ਪੀਲੇ ਨਜ਼ਰ ਆਉਂਦੇ ਹਨ। ਕੁਝ ਵੱਟ ਪਏ ਹਨ। ਇਨ੍ਹਾਂ ਵਿੱਚੋਂ ਇਹ ਚਿੱਟਾ ਚਿੱਟਾ ਕੀ ਨਿਕਲਿਆ ਹੈ। ਇਹ ਕਪਾਹ ਹੈ ਜਿਸ ਵਿੱਚੋਂ ਰੂੰ ਨਿਕਲਦੀ ਹੈ। ਇਨ੍ਹਾਂ ਫੁੱਟੀਆਂ ਦੀਆਂ ਡੋਡੀਆਂ ਨੂੰ ਖੋਹਕੇ ਵਿੱਚੋਂ ਕਪਾਹ ਕੱਢ ਲਈਦੀ ਹੈ। ਫੇਰ ਇਹਨੂੰ ਵੇਲਣੇ ਵਿੱਚ ਵੇਲੀਦਾ ਹੈ। ਇਹਦੇ ਵਿੱਚੋਂ ਵੜੇਵੇਂ ਵੱਖਰੇ ਹੋ ਜਾਂਦੇ ਹਨ, ਰੂੰ ਵੱਖ ਹੋ ਜਾਂਦੀ ਹੈ॥